Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
21
ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ
Latest News
Punjab
ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ
November 21, 2023
Voice of Punjab
ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ
ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ‘ਚ ਠੰਢ ਹੌਲੀ-ਹੌਲੀ ਜ਼ੋਰ ਫੜਨ ਲੱਗੀ ਹੈ। ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਪਾਰਾ ਲਗਾਤਾਰ ਡਿੱਗਣ ਕਾਰਨ ਠੰਢ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਰਾਤ ਨੂੰ ਪਾਰਾ ਡਿੱਗਣ ਕਾਰਨ ਮੌਸਮ ਠੰਢਾ ਹੋ ਗਿਆ ਹੈ।
ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਵਿਚ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ -1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਸੂਬੇ ਵਿਚ ਇਹ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਵਿਚ ਸੱਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਸੱਭ ਤੋਂ ਵੱਧ ਤਾਪਮਾਨ ਮੁਹਾਲੀ ਵਿਚ 14.7 ਦਰਜ ਕੀਤਾ ਗਿਆ ਹੈ।ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਵੀ ਜਾਣਕਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਠੰਡ ਦੇ ਮੱਦੇਨਜ਼ਰ ਸੜਕਾਂ ‘ਤੇ ਚਲਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਸੰਕੇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ਵਿਚ ਵਾਹਨ ਨੂੰ ਚੰਗੀ ਸਥਿਤੀ ਵਿਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਧੁੰਦ ਵਿਚ ਸਾਵਧਾਨੀ ਨਾਲ ਵਾਹਨ ਚਲਾਉਣ ਲਈ ਕਿਹਾ ਗਿਆ ਹੈ।
Post navigation
ਚਲਦੀ ਸਕੂਟੀ ਨੂੰ ਲੱਗੀ ਅੱਗ, ਟੈਂਕੀ ਫਟਣ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਸਕੂਟੀ ਸਵਾਰ ਕੁੜੀ, ਹੋਈ ਮੌ+ਤ
ਸੋਨੇ ਦੀਆਂ ਪਲੇਟਾਂ ਨੂੰ ਏਟੀਐਮ ਕਾਰਡ ਬਣਾ ਕੇ ਹੋ ਰਹੀ ਤਸਕਰੀ, ਨਵਾਂ ਜੁਗਾੜ ਲਾ ਕੇ ਦੁਬਈ ਤੋਂ ਲੈ ਆਏ ਸੋਨਾ, ਚੰਡੀਗੜ੍ਹ ਹਵਾਈ ਅੱਡੇ ‘ਤੇ ਫੜੇ ਗਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us