ਗਾਇਕ ਗਿੱਪੀ ਗਰੇਵਾਰ ਦੇ ਘਰ ਉਤੇ ਚਲਾਈਆਂ ਅੰਨ੍ਹੇਵਾਹ ਗੋ+ਲ਼ੀਆਂ, ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ, ਸਲਮਾਨ ਖਾਨ ਨਾਲ ਜੁੜੇ ਤਾਰ, ਗਿੱਪੀ ਗਰੇਵਾਲ ਨੇ ਤੋੜੀ ਚੁੱਪੀ

ਗਾਇਕ ਗਿੱਪੀ ਗਰੇਵਾਰ ਦੇ ਘਰ ਉਤੇ ਚਲਾਈਆਂ ਅੰਨ੍ਹੇਵਾਹ ਗੋ+ਲ਼ੀਆਂ, ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ, ਸਲਮਾਨ ਖਾਨ ਨਾਲ ਜੁੜੇ ਤਾਰ, ਗਿੱਪੀ ਗਰੇਵਾਲ ਨੇ ਤੋੜੀ ਚੁੱਪੀ


ਵੀਓਪੀ ਬਿਊਰੋ, ਇੰਟਰਨੈਸ਼ਨਲ-ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਅੰਨ੍ਹੇਵਾਹ ਗੋ+ਲੀਬਾਰੀ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਫਾਇਰਿੰਗ ਉਨ੍ਹਾਂ ਦੇ ਕੈਨੇਡਾ ਸਥਿਤ ਬੰਗਲੇ ‘ਤੇ ਕੀਤੀ ਗਈ ਹੈ। ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਗੈਂ+ਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋ+ਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ।


ਗਿੱਪੀ ਗਰੇਵਾਲ ਦਾ ਅੱਜ ਵੀ ਨਵਾਂ ਪੰਜਾਬੀ ਗੀਤ ਲਾਂਚ ਹੋਣ ਜਾ ਰਿਹਾ ਹੈ ਜਿਸ ਦਾ ਨਾਮ ‘ਗੈਂਗ ਗੈਂਗ’ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਵਿੱਚ ਗੋ+ਲੀਆਂ ਚਲਾ ਦਿੱਤੀਆਂ ਗਈਆਂ। ‘ਗੈਂਗ ਗੈਂਗ’ ਗੀਤ 29 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ।ਉਧਰ, ਗਾਇਕ ਗਿੱਪੀ ਗਰੇਵਾਲ ਹੁਣ ਮੀਡੀਆ ਸਾਹਮਣੇ ਆਏ ਹਨ। ਉਨ੍ਹਾਂ ਆਪਣੀ ਕੈਨੇਡਾ ਰਿਹਾਇਸ਼ ‘ਤੇ ਹੋਈ ਗੋ+ਲ਼ੀਬਾਰੀ ਦੀ ਘਟਨਾ ਉਤੇ ਲਾਰੈਂਸ ਬਿਸ਼ਨੋਈ ਦੇ ਨਾਂ ਨਾਲ ਪਾਈ ਗਈ ਪੋਸਟ ‘ਤੇ ਵੀ ਹੈਰਾਨੀ ਜ਼ਾਹਿਰ ਕੀਤੀ ਹੈ।


ਗਿੱਪੀ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਕੈਨੇਡਾ ਦੇ ਸਮੇਂ ਅਨੁਸਾਰ ਉਨ੍ਹਾਂ ਦੇ ਘਰ ਦੇ ਬਾਹਰ ਅੱਧੀ ਰਾਤ 12.30-1 ਵਜੇ ਫਾਇਰਿੰਗ ਹੋਈ। ਘਟਨਾ ਵੇਲੇ ਉਹ ਘਰ ‘ਚ ਮੌਜੂਦ ਨਹੀਂ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਤੇ ਗੈਰੇਜ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਬਾਅਦ ਤੋਂ ਹੀ ਉਹ ਹੈਰਾਨ ਹਨ ਕਿ ਉਨ੍ਹਾਂ ਨਾਲ ਆਖਿਰ ਹੋਇਆ ਕੀ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਕੋਈ ਵਿਵਾਦ ਵੀ ਨਹੀਂ ਹੈ।
ਗਿੱਪੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਵੱਲੋਂ ਪਾਈ ਗਈ ਪੋਸਟ ਤੋਂ ਬਾਅਦ ਉਹ ਘਟਨਾ ਬਾਰੇ ਸੋਚ ਕੇ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਬਿਸ਼ਨੋਈ ਵੱਲੋਂ ਕਦੇ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ। ਗਿੱਪੀ ਨੇ ਸਲਮਾਨ ਖ਼ਾਨ ਨਾਲ ਦੋਸਤੀ ਤੋਂ ਵੀ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਸਲਮਾਨ ਨੂੰ ਸਿਰਫ਼ ਦੋ ਵਾਰ ਮਿਲੇ ਹਨ। ਇਕ ਵਾਰੀ ਬਿੱਗ ਬੌਸ ‘ਚ ਤੇ ਦੂਜੀ ਆਪਣੀ ਫਿਲਮ ਮੌਜਾਂ ਹੀ ਮੌਜਾਂ ਦੇ ਟ੍ਰੇਲਰ ਲਾਂਚ ਈਵੈਂਟ ‘ਤੇ।

error: Content is protected !!