BSF ਨੇ ਪਾਕਿਸਤਾਨ ਦੀ ਨਾਪਾਕ ਹਰਕਤ ਕੀਤੀ ਫੇਲ੍ਹ, ਹੈਰੋਇਨ ਲੈ ਕੇ ਆਇਆ ਡਰੋਨ ਫਾਇ+ਰਿੰਗ ਕਰ ਸੁੱਟਿਆ

BSF ਨੇ ਪਾਕਿਸਤਾਨ ਦੀ ਨਾਪਾਕ ਹਰਕਤ ਕੀਤੀ ਫੇਲ੍ਹ, ਹੈਰੋਇਨ ਲੈ ਕੇ ਆਇਆ ਡਰੋਨ ਫਾਇ+ਰਿੰਗ ਕਰ ਸੁੱਟਿਆ

 

ਫਿਰੋਜ਼ਪੁਰ (ਵੀਓਪੀ ਬਿਊਰੋ) ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਰਾਜਾ ਪੰਜਗਰਾਈ (ਗੁਰੂਹਰਸਹਾਏ) ਨੇੜੇ ਗੋਲੀਬਾਰੀ ਕਰਦਿਆਂ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਹੈ। ਡਰੋਨ ਦੇ ਨਾਲ ਹੈਰੋਇਨ ਦੀ ਖੇਪ ਵੀ ਮਿਲੀ ਹੈ।

ਖੁਫੀਆ ਸੂਤਰਾਂ ਅਨੁਸਾਰ ਸੋਮਵਾਰ ਰਾਤ ਨੂੰ ਪਾਕਿਸਤਾਨੀ ਡਰੋਨ ਹੈਰੋਇਨ ਦੀ ਖੇਪ ਲੈ ਕੇ ਸਰਹੱਦੀ ਪਿੰਡ ਰਾਜਾ ਪੰਜਗਰਾਈ ਕੋਲ ਘੁੰਮ ਰਿਹਾ ਸੀ। ਵਾੜ ਦੇ ਕੋਲ ਗਸ਼ਤ ਕਰ ਰਹੇ ਜਵਾਨਾਂ ਨੇ ਦੇਖਦੇ ਹੀ ਦੇਖਦੇ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕਰ ਦਿੱਤੀ।

ਗੋਲੀ ਲੱਗਣ ਤੋਂ ਬਾਅਦ ਡਰੋਨ ਜ਼ਮੀਨ ‘ਤੇ ਡਿੱਗ ਗਿਆ। ਡਰੋਨ ਨਾਲ ਦੋ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਇਸ ਗੱਲ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਕਿਸ ਨੇ ਮੰਗਵਾਈ ਸੀ। ਜ਼ਿਕਰਯੋਗ ਹੈ ਕਿ ਬੀਐਸਐਫ ਨੇ ਦੋ ਹਫ਼ਤਿਆਂ ਵਿੱਚ 13 ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰ ਭਾਰਤ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ।

error: Content is protected !!