ਗੁਰਪੁਰਬ ਮੌਕੇ ਪਟਾਕੇ ਛੱਡ ਨਾਜਾਇਜ਼ ਹਥਿਆਰ ਤੋਂ ਚਲਾਉਣ ਲੱਗੇ ਗੋ+ਲ਼ੀਆਂ, ਵਾਪਰ ਗਈ ਖੂ+ਨੀ ਵਾਰ+ਦਾਤ, ਪੁਲਿਸ ਨੇ ਚੱਕੇ ਚਾਰੇ ਨੌਜਵਾਨ

ਗੁਰਪੁਰਬ ਮੌਕੇ ਪਟਾਕੇ ਛੱਡ ਨਾਜਾਇਜ਼ ਹਥਿਆਰ ਤੋਂ ਚਲਾਉਣ ਲੱਗੇ ਗੋ+ਲ਼ੀਆਂ, ਵਾਪਰ ਗਈ ਖੂ+ਨੀ ਵਾਰ+ਦਾਤ, ਪੁਲਿਸ ਨੇ ਚੱਕੇ ਚਾਰੇ ਨੌਜਵਾਨ


ਵੀਓਪੀ ਬਿਊਰੋ, ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਖੇ ਦੋਸਤ ਵੱਲੋਂ ਹੀ ਦੋਸਤ ਨੂੰ ਗੋ+ਲ਼ੀ ਮਾਰ ਦਿੱਤੀ ਗਈ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੁੱਝ ਨੌਜਵਾਨ ਪਟਾਕੇ ਚਲਾ ਰਹੇ ਸਨ। ਪਟਾਕਿਆਂ ਤੋਂ ਬਾਅਦ ਉਕਤ ਨੌਜਵਾਨ ਨਾਜਾਇਜ਼ ਹਥਿਆਰ ਨਾਲ ਫਾਇਰਿੰਗ ਕਰਨ ਲੱਗੇ। ਇਸ ਦੌਰਾਨ ਦੋਸਤ ਕੋਲੋਂ ਹੀ ਦੂਜੇ ਦੋਸਤ ਦੇ ਗੋ+ਲ਼ੀ ਲੱਗ ਗਈ।

ਗੋ+ਲੀ ਉਸ ਦੇ ਪੱਟ ‘ਤੇ ਵੱਜੀ, ਜਿਸ ਮਗਰੋਂ ਉਸ ਨੂੰ ਤੁਰੰਤ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਾਇਆ ਗਿਆ। ਪੁਲਿਸ ਤਕ ਵੀ ਮਾਮਲਾ ਪੁੱਜ ਗਿਆ ਪਰ ਉਕਤ ਨੌਜਵਾਨਾਂ ਵੱਲੋਂ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਨੂੰ ਦੱਸਿਆ ਗਿਆ ਕਿ ਕਿਸੇ ਅਣਪਛਾਤੇ ਨੇ ਗੋ+ਲ਼ੀ ਚਲਾ ਦਿੱਤੀ ਹੈ। ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਉਕਤ ਚਾਰੇ ਨੌਜਵਾਨ ਮੰਨ ਗਏ ਕਿ ਗੋਲੀ ਉਨ੍ਹਾਂ ਕੋਲੋਂ ਹੀ ਚੱਲੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੋ+ਲੀਆਂ ਚਲਾ ਰਹੇ ਸਨ ਤਾਂ ਗਲਤੀ ਨਾਲ ਉਨ੍ਹਾਂ ਦੇ ਇਕ ਦੋਸਤ ਦੇ ਪੱਟ ‘ਚ ਗੋਲੀ ਲੱਗ ਗਈ।


ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਨੌਜਵਾਨਾਂ ‘ਤੇ ਪਰਚਾ ਦਰਜ ਕਰ ਕੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਗੱਲ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਨੌਜਵਾਨਾਂ ਕੋਲ ਨਾਜਾਇਜ਼ ਹਥਿਆਰ ਕਿਵੇਂ ਪੁੱਜੇ। ਗੋ+ਲੀ ਵੱਜਣ ਕਾਰਨ ਜ਼ਖਮੀ ਹੋਏ ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

error: Content is protected !!