ਪਤੰਗ ਉਡਾਉਂਦਿਆਂ ਗਰਮ ਪਾਣੀ ਨਾਲ ਭਰੇ ਭਾਂਡੇ ਵਿਚ ਡਿੱਗਾ ਮਾਸੂਮ, 5 ਸਾਲਾ ਰੁਦਰ ਦੀ ਹੋਈ ਦਰਦਨਾਕ ਮੌ+ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਪਤੰਗ ਉਡਾਉਂਦਿਆਂ ਗਰਮ ਪਾਣੀ ਨਾਲ ਭਰੇ ਭਾਂਡੇ ਵਿਚ ਡਿੱਗਾ ਮਾਸੂਮ, 5 ਸਾਲਾ ਰੁਦਰ ਦੀ ਹੋਈ ਦਰਦਨਾਕ ਮੌ+ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਵੀਓਪੀ ਬਿਊਰੋ, ਪਠਾਨਕੋਟ-ਪਠਾਨਕੋਟ ਦੇ ਮਾਮੂਨ ਵਿਚ ਰੂਹ ਕੰਬਾਊ ਘਟਨਾ ਵਾਪਰੀ ਹੈ। ਪਤੰਗ ਉਡਾਉਂਦੇ ਸਮੇਂ ਅਚਾਨਕ ਗਰਮ ਪਾਣੀ ਦੇ ਭਾਂਡੇ ਵਿਚ ਡਿਗਣ ਕਾਰਨ 5 ਸਾਲਾ ਮਾਸੂਮ ਦੀ ਮੌ+ਤ ਹੋ ਗਈ। ਮ੍ਰਿਤ+ਕ ਦੀ ਪਛਾਣ ਰੁਦਰ ਸ਼ਰਮਾ ਵਜੋਂ ਹੋਈ ਹੈ। ਰੁਦਰ ਨਰਸਰੀ ਵਿਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।


ਬੱਚੇ ਦੇ ਗਰਮ ਪਾਣੀ ਵਾਲੇ ਭਾਂਡੇ ਵਿਚ ਡਿਗਣ ਮਗਰੋਂ ਮੌਕੇ ’ਤੇ ਖਾਣਾ ਪਕਾਉਣ ਵਾਲੇ ਮਜ਼ਦੂਰ ਨੇ ਰੌਲਾ ਪਾਇਆ। ਰੌਲਾ ਸੁਣ ਕੇ ਲੋਕ ਅਤੇ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ। ਗਰਮ ਪਾਣੀ ਵਾਲੇ ਭਾਂਡੇ ’ਚ ਡਿੱਗਣ ਨਾਲ ਬੱਚਾ ਸੜ ਗਿਆ। ਪਰਿਵਾਰਕ ਮੈਂਬਰ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਡੀ.ਐਮ.ਸੀ. ਰੈਫ਼ਰ ਕਰ ਦਿਤਾ, ਜਿਥੇ ਉਸ ਦੀ ਮੌ+ਤ ਹੋ ਗਈ। ਇਸ ਦਰਦਨਾਕ ਘਟਨਾ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਹੈ।

error: Content is protected !!