ਜਾਦੂ-ਟੂਣਾ ਕਰਦਿਆਂ ਨੇ ਸਾੜ’ਤੀ ਕਾਰ, CCTV ‌ਦੇਖ ਕੇ ਉੱਡੇ ਕਾਰ ਮਾਲਕ ਦੇ ਹੋਸ਼

ਜਾਦੂ-ਟੂਣਾ ਕਰਦਿਆਂ ਨੇ ਸਾੜ’ਤੀ ਕਾਰ, CCTV ‌ਦੇਖ ਕੇ ਉੱਡੇ ਕਾਰ ਮਾਲਕ ਦੇ ਹੋਸ਼

ਫਾਜ਼ਿਲਕਾ (ਵੀਓਪੀ ਵੀਓਪੀ) ਅਬੋਹਰ ਜ਼ਿਲ੍ਹੇ ਵਿੱਚ ਜਾਦੂ-ਟੂਣੇ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਵਿਅਕਤੀ ਨੇ ਜਾਦੂ-ਟੂਣਾ ਕਰਨ ਕਾਰਨ ਆਪਣੇ ਗੁਆਂਢੀ ਦੀ ਪਾਰਕ ਕੀਤੀ ਕਾਰ ਨੂੰ ਅੱਗ ਲਗਾ ਦਿੱਤੀ। ਮਾਮਲਾ ਸਾਹਮਣੇ ਆਉਣ ‘ਤੇ ਹਰ ਕੋਈ ਹੈਰਾਨ ਰਹਿ ਗਿਆ।

ਹਰਮੀਤ ਸਿੰਘ ਹੈਪੀ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 1 ਵਜੇ ਗੁਆਂਢੀ ਨੇ ਸੂਚਨਾ ਦਿੱਤੀ ਕਿ ਗਲੀ ਵਿੱਚ ਖੜ੍ਹੀ ਆਈ-20 ਕਾਰ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਪੂਰੀ ਕਾਰ ਸੜ ਚੁੱਕੀ ਸੀ। ਹਰਮੀਤ ਨੇ ਦੱਸਿਆ ਕਿ ਉਸ ਦਾ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਜਦੋਂ ਹਰਮੀਤ ਨੂੰ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ। ਦਰਅਸਲ ਸੀਸੀਟੀਵੀ ਫੁਟੇਜ ‘ਚ ਗੁਆਂਢੀ ਨਜ਼ਰ ਆ ਰਿਹਾ ਸੀ। ਉਹ ਗਲੀ ਵਿੱਚ ਆ ਕੇ ਜਾਦੂ-ਟੂਣਾ ਕਰ ਰਿਹਾ ਸੀ। ਇਸ ਦੌਰਾਨ ਕਾਰ ਨੂੰ ਅਚਾਨਕ ਅੱਗ ਲੱਗ ਗਈ।

ਜਦੋਂ ਉਨ੍ਹਾਂ ਨੇ ਗੁਆਂਢੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਦ ਮੰਨਿਆ ਕਿ ਉਹ ਕਾਰ ਕੋਲ ਬੈਠ ਕੇ ਜਾਦੂ-ਟੂਣਾ ਕਰ ਰਿਹਾ ਸੀ। ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਗੁਆਂਢੀ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

error: Content is protected !!