ਅੰਮ੍ਰਿਤਸਰ ਵਿਚ ਕਾਰ ਸਵਾਰ ਭਾਜਪਾ ਆਗੂ ਉਤੇ ਚੱਲੀਆਂ ਗੋ+ਲ਼ੀਆਂ, ਬਲੈਰੋ ਵਿਚ ਆਏ ਸੀ ਦੋ ਹਮਲਾਵਰ, ਕਾਰ ਨੂੰ ਰੋਕ ਕੇ ਕਰ’ਤਾ ਹਮਲਾ

ਅੰਮ੍ਰਿਤਸਰ ਵਿਚ ਕਾਰ ਸਵਾਰ ਭਾਜਪਾ ਆਗੂ ਉਤੇ ਚੱਲੀਆਂ ਗੋ+ਲ਼ੀਆਂ, ਬਲੈਰੋ ਵਿਚ ਆਏ ਸੀ ਦੋ ਹਮਲਾਵਰ, ਕਾਰ ਨੂੰ ਰੋਕ ਕੇ ਕਰ’ਤਾ ਹਮਲਾ

ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਮੁੜ ਵੱਡੀ ਵਾਰਦਾਤ ਵਾਪਰੀ ਹੈ। ਭਾਰਤੀ ਜਨਤਾ ਪਾਰਟੀ ਦੇ ਵੇਰਕਾ ਮੰਡਲ ਦੇ ਪ੍ਰਧਾਨ ਗੁਰਮੁਖ ਸਿੰਘ ਬੱਲ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋ+ਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਗੋ+ਲ਼ੀਆਂ ਕਾਰ ਦੇ ਦਰਵਾਜ਼ੇ ਤੇ ਟਾਇਰ ‘ਚ ਲੱਗ ਗਈਆਂ। ਇਸ ਮਾਮਲੇ ਸਬੰਧੀ ਮੰਡਲ ਪ੍ਰਧਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਮੰਡਲ ਪ੍ਰਧਾਨ ਗੁਰਮੁਖ ਸਿੰਘ ਬੱਲ ਦਾ ਕਹਿਣਾ ਹੈ ਕਿ ਉਹ ਐਤਵਾਰ ਰਾਤ ਨੂੰ ਆਪਣੀ ਕਾਰ ‘ਚ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ। ਜਦੋਂ ਉਹ ਵੱਲਾ ਪੁਲ ਨੇੜੇ ਪਹੁੰਚੇ ਤਾਂ ਦੋ ਹਮਲਾਵਰ ਬਲੈਰੋ ਕਾਰ ‘ਚ ਆਏ ਤੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਇਸ ਦੌਰਾਨ ਹਮਲਾਵਰ ਕਾਰ ਤੋਂ ਹੇਠਾਂ ਉਤਰ ਆਏ ਤੇ ਉਨ੍ਹਾਂ ‘ਤੇ ਸਿੱਧੀ ਗੋ+ਲ਼ੀਬਾਰੀ ਕੀਤੀ। ਉਹ ਕਿਸੇ ਤਰ੍ਹਾਂ ਬਚ ਨਿਕਲੇ। ਇਕ ਗੋ+ਲ਼ੀ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ‘ਤੇ ਲੱਗੀ, ਜਦਕਿ ਦੂਜੀ ਟਾਇਰ ‘ਚ ਜਾ ਲੱਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਧਮਕੀਆਂ ਵੀ ਮਿਲੀਆਂ ਸਨ ਜਿਸ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਵੀ ਕੀਤੀਆਂ ਗਈਆਂ ਸਨ ਪਰ ਪੁਲਿਸ ਨੇ ਕਦੇ ਵੀ ਉਸ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ। ਜੇ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ।

error: Content is protected !!