ਛਾਪੇਮਾਰੀ ਕਰਨ ਗਏ ਇਨਕਮ ਟੈਕਸ ਵਿਭਾਗ ਦੀਆਂ ਨੋਟ ਦੇਖ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਪੈਸੇ ਗਿਣਨ ਵਾਲੀਆਂ ਮਸ਼ੀਨਾਂ ਦੇ ਵੀ ਖੜ੍ਹੇ ਹੋਏ ਹੱਥ

ਛਾਪੇਮਾਰੀ ਕਰਨ ਗਏ ਇਨਕਮ ਟੈਕਸ ਵਿਭਾਗ ਦੀਆਂ ਨੋਟ ਦੇਖ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਪੈਸੇ ਗਿਣਨ ਵਾਲੀਆਂ ਮਸ਼ੀਨਾਂ ਦੇ ਵੀ ਖੜ੍ਹੇ ਹੋਏ ਹੱਥ

ਭੁਵਨੇਸ਼ਵਰ (ਵੀਓਪੀ ਬਿਊਰੋ)- ਇਨਕਮ ਟੈਕਸ ਵਿਭਾਗ ਦੇ ਬੋਧ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ‘ਤੇ ਛਾਪੇਮਾਰੀ ਦੌਰਾਨ ਮਿਲੀ ਨਕਦੀ ਦੀ ਗਿਣਤੀ ਕਰਦੇ ਹੋਏ, ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਬੰਦ ਹੋ ਗਈਆਂ। ਇਹ ਛਾਪੇਮਾਰੀ ਓਡੀਸ਼ਾ ਅਤੇ ਝਾਰਖੰਡ ਵਿੱਚ ਕੰਪਨੀ ਦੇ ਦਫ਼ਤਰਾਂ ਵਿੱਚ ਹੋਈ।

ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਸ਼ੱਕ ‘ਚ ਇਹ ਕਾਰਵਾਈ ਕੀਤੀ ਹੈ। ਇਸ ਛਾਪੇਮਾਰੀ ਵਿਚ ਵਿਭਾਗ ਨੂੰ ਇੰਨੇ ਨੋਟ ਮਿਲੇ ਕਿ ਗਿਣਤੀ ਕਰਨ ਵਾਲੀ ਮਸ਼ੀਨ ਵੀ ਠੱਪ ਹੋ ਗਈ। ਆਈਟੀ ਵਿਭਾਗ ਨੇ ਛਾਪੇਮਾਰੀ ਵਿੱਚ 50 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਹੈ।

ਪੱਛਮੀ ਓਡੀਸ਼ਾ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸ਼ਰਾਬ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਬਲਦੇਵ ਸਾਹੂ ਐਂਡ ਗਰੁੱਪ ਆਫ਼ ਕੰਪਨੀਜ਼ ਦੇ ਬਲਾਂਗੀਰ ਦਫ਼ਤਰ ਵਿੱਚ ਛਾਪੇਮਾਰੀ ਦੌਰਾਨ 150 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ, ਜਿਸ ਨਾਲ ਅਫਸਰ ਹੈਰਾਨ ਰਹਿ ਗਏ। ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਕੱਲ੍ਹ ਤੱਕ 50 ਕਰੋੜ ਰੁਪਏ ਦੇ ਨੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਪਰ ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

error: Content is protected !!