ਇਜ਼ਰਾਇਲ-ਹਮਾਸ ਜੰਗ ਤੇਜ਼… ਹਮਾਸ ਮੁਖੀ ਨੇ ਪਾਕਿਸਤਾਨ ਕੋਲੋਂ ਮੰਗੀ ਮਦਦ, ਕਿਹਾ- ਬਹਾਦੁਰ ਦੇਸ਼ ਪਾਕਿਸਤਾਨ ਰੋਕ ਸਕਦੈ ਇਜ਼ਰਾਇਲ ਦੇ ਹਮਲੇ

ਇਜ਼ਰਾਇਲ-ਹਮਾਸ ਜੰਗ ਤੇਜ਼… ਹਮਾਸ ਮੁਖੀ ਨੇ ਪਾਕਿਸਤਾਨ ਕੋਲੋਂ ਮੰਗੀ ਮਦਦ, ਕਿਹਾ- ਬਹਾਦੁਰ ਦੇਸ਼ ਪਾਕਿਸਤਾਨ ਰੋਕ ਸਕਦੈ ਇਜ਼ਰਾਇਲ ਦੇ ਹਮਲੇ

ਵੀਓਪੀ ਇੰਟਰਨੈਸ਼ਨਲ ਡੈਸਕ – ਇਜ਼ਰਾਈਲ ਤੇ ਗਾਜਾ ਵਿਚਕਾਰ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਆਏ ਦਿਨ ਦਰਦਨਾਕ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਜ਼ਰਾਇਲ ਦੇ ਰੱਖਿਆ ਬਲਾਂ ਨੇ ਗਾਜ਼ਾ ਵਿੱਚ ਕੁਰਾਨ ਦੀਆਂ ਆਇਤਾਂ ‘ਤੇ ਲਿਖੇ ਪਰਚੇ ਸੁੱਟ ਦਿੱਤੇ ਹਨ।

ਇਨ੍ਹਾਂ ਪਰਚਿਆਂ ਵਿੱਚ ਲਿਖਿਆ ਹੈ-ਜਦੋਂ ਉਹ ਗ਼ਲਤ ਕੰਮਾਂ ਵਿੱਚ ਸ਼ਾਮਲ ਹੋਇਆ ਤਾਂ ਉਸ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ। ਯੇਰੂਸ਼ਲਮ ਪੋਸਟ ਦੇ ਅਨੁਸਾਰ, ਇਹ ਕੁਰਾਨ ਦੇ 29ਵੇਂ ਅਧਿਆਏ ਦੀ ਸੂਰਾ ਅਲ-ਅੰਕਾਬੂਤ ਦੀ 14ਵੀਂ ਆਇਤ ਵਿੱਚ ਲਿਖਿਆ ਗਿਆ ਹੈ। ਇਸ ਦਾ ਮਤਲਬ ਇਹ ਲਿਆ ਜਾ ਰਿਹਾ ਹੈ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ। ਪਰਚੇ ਅਰਬੀ ਭਾਸ਼ਾ ਵਿੱਚ ਲਿਖੇ ਗਏ ਹਨ।

ਹਮਾਸ ਨੇ ਇਜ਼ਰਾਈਲ ਨਾਲ ਜੰਗ ਰੋਕਣ ਲਈ ਪਾਕਿਸਤਾਨ ਦੀ ਮਦਦ ਮੰਗੀ ਹੈ। ਇਸਲਾਮਾਬਾਦ ਪਹੁੰਚੇ ਹਮਾਸ ਦੇ ਮੁਖੀ ਇਸਮਾਈਲ ਹਨੀਏ ਨੇ ਕਿਹਾ- ਪਾਕਿਸਤਾਨ ਇੱਕ ਬਹਾਦਰ ਦੇਸ਼ ਹੈ। ਇਹ ਮੁਜਾਹਿਦੀਨ ਦੀ ਧਰਤੀ ਹੈ। ਇਸਲਾਮ ਲਈ ਲੜਨ ਵਾਲਿਆਂ ਨੂੰ ਮੁਜਾਹਿਦੀਨ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਜੀਓ ਨਿਊਜ਼ ਮੁਤਾਬਕ ਹਨੀਏ ਨੇ ਕਿਹਾ- ਜੇਕਰ ਪਾਕਿਸਤਾਨ ਚਾਹੇ ਤਾਂ ਇਜ਼ਰਾਇਲੀ ਹਮਲਿਆਂ ਨੂੰ ਰੋਕ ਸਕਦਾ ਹੈ। ਉਹ ਸਾਡਾ ਸਮਰਥਨ ਕਰ ਸਕਦਾ ਹੈ।

ਇੱਥੇ ਦੱਸ ਦੇਈਏ ਕਿ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਫੌਜੀਆਂ ਨੇ ਗਾਜ਼ਾ ਦੇ ਸਕੂਲਾਂ ਅਤੇ ਹਸਪਤਾਲਾਂ ਤੋਂ ਹਥਿਆਰ ਬਰਾਮਦ ਕੀਤੇ ਹਨ। ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਫੌਜੀ ਸਕੂਲ ‘ਚੋਂ ਮਿਜ਼ਾਈਲਾਂ, ਗ੍ਰੇਨੇਡ ਅਤੇ ਬੰਦੂਕਾਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ।

error: Content is protected !!