ਨਵਜੋਤ ਸਿੱਧੂ ਦੇ ਮੁੰਡੇ ਦਾ ਹੋਇਆ ਵਿਆਹ, ਭੈਣ ਰਾਬੀਆ ਨੇ ਸਜਾਇਆ ਸਿਹਰਾ, ਨੱਚਦੇ ਨਜ਼ਰ ਆਏ ਸਿੱਧੂ ਕਪਲ

ਨਵਜੋਤ ਸਿੱਧੂ ਦੇ ਮੁੰਡੇ ਦਾ ਹੋਇਆ ਵਿਆਹ, ਭੈਣ ਰਾਬੀਆ ਨੇ ਸਜਾਇਆ ਸਿਹਰਾ, ਨੱਚਦੇ ਨਜ਼ਰ ਆਏ ਸਿੱਧੂ ਕਪਲ

 

 

ਪਟਿਆਲਾ (ਵੀਓਪੀ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਵੀਰਵਾਰ ਨੂੰ ਪਟਿਆਲਾ ਦੀ ਇਨਾਇਤ ਨਾਲ ਹੋਇਆ। ਇਸ ਦੌਰਾਨ ਉਸ ਦੀ ਭੈਣ ਰਾਬੀਆ ਨੇ ਕਰਨ ਦੇ ਸਿਰ ‘ਤੇ ਸਿਹਰਾ ਸਜਾਇਆ।

 

 

ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਹੋਇਆ। ਵਿਆਹ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ।

 

ਸ਼ਾਮ ਨੂੰ ਨੀਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।

 

ਕਰਨ ਦੀ ਪਤਨੀ ਪਟਿਆਲਾ ਦੇ ਮਸ਼ਹੂਰ ਨੇਤਾ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

error: Content is protected !!