ਪੰਨੂ ਦੇ ਕ+ਤਲ ਦੀ ਕਥਿਤ ਸਾਜਿਸ਼ ਦੀ ਜਾਂਚ ਲਈ ਭਾਰਤ ਆ ਰਹੀ ਹੈ ਅਮਰੀਕਾ ਦੀ FBI

ਪੰਨੂ ਦੇ ਕ+ਤਲ ਦੀ ਕਥਿਤ ਸਾਜਿਸ਼ ਦੀ ਜਾਂਚ ਲਈ ਭਾਰਤ ਆ ਰਹੀ ਹੈ ਅਮਰੀਕਾ ਦੀ FBI

 

ਨਵੀਂ ਦਿੱਲੀ (ਵੀਓਪੀ ਇੰਟਰਨੈਸ਼ਨਲ ਡੈਸਕ) ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਅਮਰੀਕਾ ਤੋਂ ਇਕ ਟੀਮ ਅਗਲੇ ਹਫਤੇ ਭਾਰਤ ਆ ਸਕਦੀ ਹੈ। ਇਹ ਟੀਮ ਇੱਥੇ ਆਪਣੇ ਪੱਧਰ ‘ਤੇ ਜਾਂਚ ਕਰੇਗੀ।


ਪਿਛਲੇ ਮਹੀਨੇ ਹੀ ਅਮਰੀਕਾ ਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ‘ਤੇ ਆਪਣੇ ਨਾਗਰਿਕ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।

ਜਾਣਕਾਰੀ ਮੁਤਾਬਕ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਇਨਵੈਸਟੀਗੇਸ਼ਨ (FBI) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫਤੇ ਭਾਰਤ ਆ ਸਕਦੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਮੈਂਟ ਨੇ ਵੀ ਇਕ ਸਮਾਗਮ ਦੌਰਾਨ ਉਨ੍ਹਾਂ ਦੇ ਆਉਣ ਦਾ ਇਸ਼ਾਰਾ ਕੀਤਾ।

ਭਾਰਤ ਨੇ ਵੀ ਇਸ ਮਾਮਲੇ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਹਨ। ਸੂਤਰਾਂ ਮੁਤਾਬਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਨੂੰ ਭਾਰਤੀ ਪੱਖ ਤੋਂ ਉਠਾਉਣ ਜਾ ਰਹੀ ਹੈ। ਐਫਬੀਆਈ ਅਤੇ ਐਨਆਈਏ ਦਿੱਲੀ ਵਿੱਚ ਆਹਮੋ-ਸਾਹਮਣੇ ਹੋਣਗੇ ਅਤੇ ਇਸ ਮਾਮਲੇ ‘ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਨਗੇ।

error: Content is protected !!