ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਹੋਣਹਾਰ ਕਬੱਡੀ ਖਿਡਾਰਨ ਦੀ ਸਕੂਟੀ ਟੋਏ ਵਿਚ ਪੈਣ ਕਾਰਨ ਮੌ+ਤ, ਦੋ ਮਹੀਨਿਆਂ ਦੀ ਸੀ ਗਰਭਵਤੀ

ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਹੋਣਹਾਰ ਕਬੱਡੀ ਖਿਡਾਰਨ ਦੀ ਸਕੂਟੀ ਟੋਏ ਵਿਚ ਪੈਣ ਕਾਰਨ ਮੌ+ਤ, ਦੋ ਮਹੀਨਿਆਂ ਦੀ ਸੀ ਗਰਭਵਤੀ


ਵੀਓਪੀ ਬਿਊਰੋ, ਮੋਗਾ : ਪਿੰਡ ਮੰਗੇਵਾਲਾ ਤੋਂ ਕਬੱਡੀ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ 2 ਮਹੀਨਿਆਂ ਦੀ ਗਰਭਵਤੀ ਕਬੱਡੀ ਖਿਡਾਰਨ ਦੀ ਸੜਕ ਹਾਦਸੇ ਵਿਚ ਮੌ+ਤ ਹੋ ਗਈ। ਉਹ ਆਪਣੇ ਸਹੁਰੇ ਨਾਲ ਸਕੂਟੀ ਉਤੇ ਜਾ ਰਹੀ ਸੀ ਕਿ ਸਕੂਟੀ ਟੋਏ ਵਿੱਚ ਡਿੱਗਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਖਿਡਾਰਨ ਦੀ ਮੌ+ਤ ਹੋ ਗਈ। ਲਾਸ਼ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਪੁਲਿਸ ਨੇ ਮ੍ਰਿਤ+ਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਲਾ+ਸ਼ ਦਾ ਪੋਸਟਮਾਰਟਮ ਕਰਦਿਆਂ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ 28 ਸਾਲਾ ਮ੍ਰਿਤ+ਕਾ ਜਸਵੀਰ ਕੌਰ (ਰਿੰਕੂ ਭੈਣੀ) ਪਤਨੀ ਗੁਰਚਰਨ ਸਿੰਘ ਵਾਸੀ ਮੰਗੇਵਾਲਾ ਦੇ ਰਿਸ਼ਤੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਮੰਗੇਵਾਲਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਹੋਇਆ ਸੀ। ਉਹ ਇਕ ਚੰਗੀ ਕਬੱਡੀ ਖਿਡਾਰਨ ਸੀ। ਜਸਵੀਰ ਕੌਰ ਨੇ ਪਿਛਲੇ ਸਾਲਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਵਰਲਡ ਕੱਪ ਜਿੱਤਣ ‘ਚ ਵੀ ਆਪਣਾ ਯੋਗਦਾਨ ਪਾਇਆ ਸੀ।
ਜਸਵੀਰ ਕੌਰ ਆਪਣੇ ਸਹੁਰੇ ਰਣਜੀਤ ਸਿੰਘ ਨਾਲ ਬੁੱਧਵਾਰ ਨੂੰ ਪਿੰਡ ਤੋਂ ਆਪਣੇ ਸਕੂਟੀ ‘ਤੇ ਤਲਵੰਡੀ ਭਾਈ ‘ਚ ਹੋਣ ਵਾਲੇ ਕਬੱਡੀ ਟੂਰਨਾਮੈਂਟ ‘ਚ ਭਾਗ ਲੈਣ ਜਾ ਰਹੀ ਸੀ ਕਿ ਰਸਤੇ ਵਿੱਚ ਮਿੱਟੀ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਕਰਾਸ ਕਰਦਿਆਂ ਉਨ੍ਹਾਂ ਦੀ ਸਕੂਟੀ ਦਾ ਅਗਲਾ ਟਾਇਰ ਟੋਏ ‘ਚ ਫਸ ਗਿਆ, ਜਿਸ ਕਾਰਨ ਜਸਵੀਰ ਕੌਰ ਸੜਕ ‘ਤੇ ਡਿੱਗ ਪਈ ਅਤੇ ਟਰੈਕਟਰ-ਟਰਾਲੀ ਦੇ ਟਾਇਰਾਂ ਦੀ ਲਪੇਟ ‘ਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਦੂਜੇ ਪਾਸੇ ਥਾਣਾ ਸਦਰ ਦੇ ਮਹਿਲਾ ਏਐੱਸਆਈ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਲਾ+ਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੋਸਟਮਾਰਟਮ ਕਰਵਾ ਕੇ ਲਾ+ਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

error: Content is protected !!