ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਦੇ ਕਾਤਲ ਦਿੱਲੀ ਅਤੇ ਰਾਜਸਥਾਨ ਪੁਲਸ ਨੇ ਚੰਡੀਗੜ੍ਹ ਤੋਂ ਕੀਤੇ ਗ੍ਰਿਫ਼ਤਾਰ 

ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਦੇ ਕਾਤਲ ਦਿੱਲੀ ਅਤੇ ਰਾਜਸਥਾਨ ਪੁਲਸ ਨੇ ਚੰਡੀਗੜ੍ਹ ਤੋਂ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ (ਵੀਓਪੀ ਬਿਊਰੋ) ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਾਤਲਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਅਤੇ ਰਾਜਸਥਾਨ ਪੁਲਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਸ਼ਨੀਵਾਰ ਰਾਤ ਤਿੰਨਾਂ ਦੋਸ਼ੀਆਂ ਨੂੰ ਸੈਕਟਰ 21 ਸਥਿਤ ਕਮਲ ਰਿਜ਼ੋਰਟ ਤੋਂ ਗ੍ਰਿਫਤਾਰ ਕੀਤਾ।

ਪੁਲਿਸ ਟੀਮ ਰੇਵਾੜੀ ਤੋਂ ਹੀ ਤਿੰਨਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਤਿੰਨੇ ਅਪਰਾਧੀ ਇੱਕ ਟਰੇਨ ਵਿੱਚ ਸਵਾਰ ਹੋ ਕੇ ਪਹਿਲਾਂ ਰੇਵਾੜੀ ਤੋਂ ਹਿਸਾਰ ਪਹੁੰਚੇ ਅਤੇ ਫਿਰ ਹਿਸਾਰ ਤੋਂ ਚੰਡੀਗੜ੍ਹ ਆਏ। ਪੁਲਿਸ ਲਗਾਤਾਰ ਉਨ੍ਹਾਂ ਦੇ ਮੋਬਾਈਲ ਫ਼ੋਨ ਟਰੇਸ ਕਰਕੇ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਰੋਹਿਤ ਰਾਠੌਰ, ਨਿਤਿਨ ਫੌਜੀ ਅਤੇ ਊਧਮ ਸਿੰਘ ਸ਼ਾਮਲ ਹਨ। ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਸ਼ੂਟਰ ਹਨ ਜਦਕਿ ਊਧਮ ਸਿੰਘ ਉਨ੍ਹਾਂ ਦਾ ਸਾਥੀ ਹੈ।

ਜਾਣਕਾਰੀ ਮੁਤਾਬਕ ਤਿੰਨੋਂ ਸ਼ਨੀਵਾਰ ਰਾਤ ਕਰੀਬ ਸਾਢੇ ਸੱਤ ਵਜੇ ਕਮਲ ਰਿਜ਼ੋਰਟ ਪਹੁੰਚੇ ਸਨ। ਉਹਨਾਂ ਨੇ ਕਿਰਾਏ ਤੇ ਆਟੋ ਲਿਆ ਅਤੇ ਆਟੋ ਚਾਲਕ ਨੂੰ ਕਿਹਾ ਸੀ ਕਿ ਉਹ ਮਨਾਲੀ ਤੋਂ ਆਏ ਹਨ ਅਤੇ ਹੁਣ ਚੰਡੀਗੜ੍ਹ ਘੁੰਮਣਾ ਹੈ। ਉਹ ਕੁਝ ਸਮਾਂ ਹੋਟਲ ਵਿੱਚ ਰੁਕੇ ਨਹਾ ਕੇ ਥੋੜ੍ਹਾ ਆਰਾਮ ਕੀਤਾ ਅਤੇ ਫਿਰ ਸੈਰ ਕਰਨ ਲਈ ਰਿਜ਼ੋਰਟ ਤੋਂ ਹੇਠਾਂ ਆ ਗਏ ਸਨ। ਪਹਿਲਾਂ ਤੋਂ ਹੀ ਉਡੀਕ ਕਰ ਰਹੀ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।

error: Content is protected !!