Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
12
ਜੋ ਕੰਮ ਛੇ ਸਾਲਾਂ ਵਿਚ ਪੁਲਿਸ ਨੇ ਨਾ ਕੀਤਾ, ਸੀਐਮ ਦੇ ਦਖਲ ਮਗਰੋਂ ਦੋ ਘੰਟਿਆਂ ਵਿਚ ਕਰਨਾ ਪਿਆ,
Latest News
Punjab
ਜੋ ਕੰਮ ਛੇ ਸਾਲਾਂ ਵਿਚ ਪੁਲਿਸ ਨੇ ਨਾ ਕੀਤਾ, ਸੀਐਮ ਦੇ ਦਖਲ ਮਗਰੋਂ ਦੋ ਘੰਟਿਆਂ ਵਿਚ ਕਰਨਾ ਪਿਆ,
December 12, 2023
Voice of Punjab
ਜੋ ਕੰਮ ਛੇ ਸਾਲਾਂ ਵਿਚ ਪੁਲਿਸ ਨੇ ਨਾ ਕੀਤਾ, ਸੀਐਮ ਦੇ ਦਖਲ ਮਗਰੋਂ ਦੋ ਘੰਟਿਆਂ ਵਿਚ ਕਰਨਾ ਪਿਆ,
ਵੀਓਪੀ ਬਿਊਰੋ, ਪਟਿਆਲ਼ਾ- ਜੋ ਕੰਮ ਪੰਜਾਬ ਪੁਲਿਸ 6 ਸਾਲਾਂ ਵਿੱਚ ਨਹੀਂ ਕਰ ਸਕੀ, ਉਹ ਕੰਮ CM ਭਗਵੰਤ ਮਾਨ ਦੇ ਦਖਲ ਤੋਂ ਬਾਅਦ ਉਸੇ ਪੁਲਿਸ ਨੇ 2 ਘੰਟਿਆਂ ਵਿੱਚ ਕਰ ਦਿੱਤਾ ਹੈ। ਦਰਅਸਲ ਮਾਮਲਾ ਚੋਰੀ ਹੋਈ ਬਾਈਕ ਮਾਲਕ ਨੂੰ ਵਾਪਸ ਕਰਨ ਦਾ ਹੈ। ਸਾਲ 2017 ਵਿੱਚ ਅਵਤਾਰ ਸਿੰਘ ਵਾਸੀ ਖਮਾਣੋਂ ਦੀ ਬਾਈਕ ਬੱਸੀ ਪਠਾਣਾਂ ਤੋਂ ਚੋਰੀ ਹੋ ਗਈ ਸੀ। ਸਾਲ 2019 ਵਿੱਚ ਇਸ ਬਾਈਕ ਨੂੰ ਹੁਸ਼ਿਆਰਪੁਰ ਪੁਲਿਸ ਨੇ ਬਰਾਮਦ ਕਰ ਲਿਆ ਸੀ ਪਰ 6 ਸਾਲਾਂ ਵਿੱਚ ਵੀ ਇਹ ਬਾਈਕ ਮਾਲਕ ਤਕ ਨਹੀਂ ਪਹੁੰਚੀ।
ਕਈ ਸਾਲ ਇੱਧਰ-ਉੱਧਰ ਘੁੰਮਣ ਤੋਂ ਬਾਅਦ ਇਹ ਬਜ਼ੁਰਗ ਥੱਕ ਕੇ ਆਪਣੇ ਘਰ ਬੈਠ ਗਿਆ। ਬੀਤੀ 7 ਦਸੰਬਰ ਨੂੰ ਅਚਾਨਕ ਜਦੋਂ ਸੀਐਮ ਭਗਵੰਤ ਮਾਨ ਬੱਸੀ ਪਠਾਣਾਂ ਦੀ ਅਚਨਚੇਤ ਚੈਕਿੰਗ ਲਈ ਆਏ ਤਾਂ ਉਨ੍ਹਾਂ ਦੀ ਮੁਲਾਕਾਤ ਇਸ ਬਜ਼ੁਰਗ ਨਾਲ ਹੋਈ। ਬਜ਼ੁਰਗ ਨੇ ਆਪਣੀ ਕਹਾਣੀ ਸੁਣਾਈ। 2 ਘੰਟੇ ਬਾਅਦ ਉਸ ਨੂੰ ਫੋਨ ਆਇਆ ਤੇ ਬਾਈਕ ਵਾਪਸ ਦੇਣ ਲਈ ਕਿਹਾ ਗਿਆ। ਇੰਨਾਂ ਹੀ ਨਹੀਂ, ਛੇ ਸਾਲ ਥਾਣਿਆਂ ਦੇ ਗੇੜੇ ਮਾਰ ਕੇ ਥੱਕ ਚੁੱਕੇ ਜੋੜੇ ਨੂੰ ਉਨ੍ਹਾਂ ਦੀ ਬਾਈਕ ਦੇਣ ਲਈ ਪੁਲਿਸ ਘਰ ਤਕ ਆਈ। ਪੁਲਿਸ ਮੁਲਾਜ਼ਮ ਘਰ ਆ ਕੇ ਬਾਈਕ ਸੌਂਪ ਕੇ ਗਏ। ਬਾਈਕ ਮਿਲਣ ‘ਤੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਤੁਰੰਤ ਕੰਮ ਕਰੇ। ਇੱਕ ਹੋਰ ਵਿਅਕਤੀ ਖੇਡ ਸਮਾਗਮ ਵਿੱਚ ਸਪੀਕਰ ਦੀ ਪ੍ਰਵਾਨਗੀ ਲਈ ਸ਼ਾਮ ਵੇਲੇ ਕੇਂਦਰ ਵਿੱਚ ਪਹੁੰਚਿਆ ਸੀ। ਜਿਸ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਨਜ਼ੂਰੀ ਮਿਲ ਗਈ ਹੈ।
Post navigation
ਪੁਜਾਰੀ ਨੇ ਮੰਦਰ ਆਈ ਬੱਚੀ ਨੂੰ ਕੁਟੀਆ ਵਿਚ ਲਿਜਾ ਕੇ ਕੀਤੀ ਗੰਦੀ ਹਰਕਤ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਗਾਇਕ ਮਨਕੀਰਤ ਔਲਖ ਦੇ ਦੋਸਤ ਐਂਡੀ ਡੁੱਗਾ ਦੇ ਸ਼ੋਅਰੂਮ ਉਤੇ ਗੋ+ਲ਼ੀਆਂ ਚਲਾਉਣ ਵਾਲਾ ਗ੍ਰਿਫ਼+ਤਾਰ, ਪੰਜਾਬੀ ਮੂਲ ਦੇ ਨੇ ਦੋਵੇਂ ਹਮ+ਲਾਵਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us