ਪੰਜਾਬ ਵਿਚ ਠੰਢ ਫੜੇਗੀ ਜ਼ੋਰ, ਅਗਲੇ ਦਿਨਾਂ ਵਿਚ ਛਾਏਗਾ ਸੰਘਣਾ ਕੋਹਰਾ, ਪੰਜਾਬ ਦੇ ਇਹ ਇਲਾਕੇ ਯੈਲੋ ਅਲਰਟ ਵਿਚ

ਪੰਜਾਬ ਵਿਚ ਠੰਢ ਫੜੇਗੀ ਜ਼ੋਰ, ਅਗਲੇ ਦਿਨਾਂ ਵਿਚ ਛਾਏਗਾ ਸੰਘਣਾ ਕੋਹਰਾ, ਪੰਜਾਬ ਦੇ ਇਹ ਇਲਾਕੇ ਯੈਲੋ ਅਲਰਟ ਵਿਚ

ਵੀਓਪੀ ਬਿਊਰੋ, ਚੰਡੀਗੜ੍ਹ-ਠੰਢ ਨੇ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ ਵਿਚ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਦਿਸਣ ਲੱਗਾ। ਰਾਤ ਦੇ ਨਾਲ ਹੁਣ ਦੁਪਹਿਰ ਵੇਲੇ ਵੀ ਠਾਰ ਮਹਿਸੂਸ ਹੋਣ ਲੱਗੀ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਠੰਢ ਆਪਣਾ ਜ਼ੋਰ ਫੜੇਗੀ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਮੁਤਾਬਕ ਯੈਲੋ ਅਲਰਟ ਅਧੀਨ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ ਅਤੇ ਲੁਧਿਆਣਾ ਸ਼ਾਮਲ ਹਨ। ਲੋਕਾਂ ਨੂੰ ਠੰਢ ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਵੀ ਕਿਹਾ ਗਿਆ ਹੈ। ਜੇਕਰ ਹੁਣ ਦੀ ਗੱਲ ਕਰੀਏ ਤਾਂ ਰਾਤ ਸਮੇਂ ਪਾਰਾ ਕਾਫੀ ਹੇਠਾਂ ਚਲਾ ਜਾਂਦਾ ਹੈ।

error: Content is protected !!