ਅਯੁੱਧਿਆ ਰਾਮ ਮੰਦਿਰ ਨੇੜੇ ਕੈਮਰਾ ਲੈਕੇ ਘੁੰਮਦੇ ਸ਼ਖਸ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਖੂਫੀਆ ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ

ਅਯੁੱਧਿਆ ਰਾਮ ਮੰਦਿਰ ਨੇੜੇ ਕੈਮਰਾ ਲੈਕੇ ਘੁੰਮਦੇ ਸ਼ਖਸ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਖੂਫੀਆ ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ

ਅਯੁੱਧਿਆ (ਉੱਤਮ ਹਿੰਦ)- ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਜਨਵਰੀ ਵਿੱਚ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾ ਰਹੇ ਹਨ।

ਮੰਗਲਵਾਰ ਦੁਪਹਿਰ ਨੂੰ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਦੇ ਕੋਲ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਦੋਸ਼ੀ ਨੇ ਪੀਲੇ ਰੰਗ ਦਾ ਹੈਲਮੇਟ ਪਾਇਆ ਹੋਇਆ ਸੀ ਅਤੇ ਹੈਲਮੇਟ ‘ਤੇ ਕੈਮਰਾ ਲੱਗਾ ਹੋਇਆ ਸੀ।

ਇਸ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਮੈਪ ਇਨ ਇੰਡੀਆ ਦਾ ਕਰਮਚਾਰੀ ਸੀ ਅਤੇ ਸਰਵੇ ਦਾ ਕੰਮ ਕਰਦਾ ਸੀ। ਹਾਲਾਂਕਿ ਕੰਪਨੀ ਨੂੰ ਅਜੇ ਤੱਕ ਇਸ ਦੀ ਇਜਾਜ਼ਤ ਨਹੀਂ ਮਿਲੀ ਹੈ। ਫਿਲਹਾਲ ਪੁਲਸ ਅਤੇ ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਮੁਲਜ਼ਮ ਦਾ ਨਾਂ ਭਾਨੂ ਪਟੇਲ ਹੈ। ਪੁਲਿਸ ਅਜੇ ਵੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਧਿਆਨ ਯੋਗ ਹੈ ਕਿ 22 ਜਨਵਰੀ 2024 ਨੂੰ ਅਯੁੱਧਿਆ ਵਿੱਚ ਮੰਦਿਰ ਦੀ ਪਵਿੱਤਰ ਰਸਮ ਹੋਵੇਗੀ। ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਕਰ ਰਹੀ ਸੰਸਥਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ 15 ਜਨਵਰੀ ਤੱਕ ਪਵਿੱਤਰ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ।

error: Content is protected !!