ਨਵਾਂਸ਼ਹਿਰ-ਜਲੰਧਰ ਰੋਡ ‘ਤੇ ਕਾਰ ਚਾਲਕ ਨੂੰ ਛਾਤੀ ‘ਚ ਦਰਦ ਹੋਣ ‘ਤੇ ਵਾਪਰਿਆ ਹਾਦਸਾ, 2 ਦੀ ਦਰਦਨਾਕ ਮੌ+ਤ

ਨਵਾਂਸ਼ਹਿਰ-ਜਲੰਧਰ ਰੋਡ ‘ਤੇ ਕਾਰ ਚਾਲਕ ਨੂੰ ਛਾਤੀ ‘ਚ ਦਰਦ ਹੋਣ ‘ਤੇ ਵਾਪਰਿਆ ਹਾਦਸਾ, 2 ਦੀ ਦਰਦਨਾਕ ਮੌ+ਤ

ਵੀਓਪੀ ਬਿਊਰੋ – ਨਵਾਂਸ਼ਹਿਰ ‘ਚ ਜਲੰਧਰ ਰੋਡ ‘ਤੇ ਥਾਣਾ ਬਹਿਰਾਮ ਨੇੜੇ ਹਾਈਵੇਅ ਦੇ ਕਿਨਾਰੇ ਛੱਪੜ ‘ਚ ਕਾਰ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਦੇ ਪਿੰਡ ਬਗਵਾਂ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਆਪਣੇ ਪਰਿਵਾਰ ਨਾਲ ਬੰਗਾ ਤੋਂ ਜਲੰਧਰ ਵੱਲ ਜਾ ਰਿਹਾ ਸੀ। ਪਿੰਡ ਬਹੂਆਂ ਨੇੜੇ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਮੁੱਖ ਸੜਕ ਦੇ ਕਿਨਾਰੇ ਬਣੇ ਛੱਪੜ ਵਿੱਚ ਜਾ ਡਿੱਗੀ।

ਆਸ-ਪਾਸ ਦੇ ਲੋਕਾਂ ਨੇ ਕਾਰ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਤੱਕ ਕਾਰ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਕਾਰ ਚਾਲਕ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਡੁੱਬਣ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਇੰਦਰਜੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਪੁੱਤਰ ਗੁਰਬਾਜ਼ ਸਿੰਘ (7) ਵਾਲ-ਵਾਲ ਬਚ ਗਏ।

ਦੱਸਿਆ ਗਿਆ ਹੈ ਕਿ ਕਾਰ ਚਲਾਉਂਦੇ ਸਮੇਂ ਇੰਦਰਜੀਤ ਸਿੰਘ ਨੂੰ ਅਚਾਨਕ ਛਾਤੀ ‘ਚ ਦਰਦ ਹੋਣ ਲੱਗਾ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਗਈ। ਪੁਲੀਸ ਨੇ ਹਰਪ੍ਰੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੁਲੀਸ ਨੇ ਲਾਸ਼ਾਂ ਨੂੰ ਫਗਵਾੜਾ ਹਸਪਤਾਲ ਵਿੱਚ ਰਖਵਾਇਆ ਹੈ। ਦੋਵੇਂ ਜ਼ਖ਼ਮੀ ਠੀਕ ਦੱਸੇ ਜਾ ਰਹੇ ਹਨ।

error: Content is protected !!