ਹੁਸ਼ਿਆਰਪੁਰ ਵਿਚੋਂ ਚਿੱਟੇ ਦਿਨ 19 ਸਾਲਾ ਕੁੜੀ ਕਿਡਨੈਪ, ਰਾਜਸਥਾਨ ਤੋਂ ਆਏ ਕਾਰ ਸਵਾਰ ਕਰ ਗਏ ਵਾਰ.ਦਾਤ ! ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ ਵਿਚੋਂ ਚਿੱਟੇ ਦਿਨ 19 ਸਾਲਾ ਕੁੜੀ ਕਿਡਨੈਪ, ਰਾਜਸਥਾਨ ਤੋਂ ਆਏ ਕਾਰ ਸਵਾਰ ਕਰ ਗਏ ਵਾਰ.ਦਾਤ ! ਜਾਣੋ ਕੀ ਹੈ ਪੂਰਾ ਮਾਮਲਾ

ਵੀਓਪੀ ਬਿਊਰੋ, ਹੁਸ਼ਿਆਰਪੁਰ : ਬੁੱਧਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਪਿੱਪਲਾਂਵਾਲਾ ’ਚ ਹੰਗਾਮਾ ਹੋ ਗਿਆ। ਇਕ ਵਰਨਾ ਗੱਡੀ ਵਿਚ ਸਵਾਰ ਕੁੜੀ ਨੂੰ ਦੂਜੀ ਗੱਡੀ ’ਚ ਆਏ ਕੁਝ ਵਿਅਕਤੀ ਚਾਕੂ ਦੀ ਨੋਕ ’ਤੇ ਅਗ.ਵਾ ਕਰ ਕੇ ਲੈ ਗਏ। ਇਸ ਹੰਗਾਮੇ ਦੌਰਾਨ ਦੂਜੀ ਗੱਡੀ ਦੀ ਸਕੂਲੀ ਬੱਚਿਆਂ ਵਾਲੇ ਆਟੋ ਨਾਲ ਟੱਕਰ ਹੋਣ ਕਾਰਨ ਪੰਜ ਬੱਚੇ ਜ਼ਖਮੀ ਹੋ ਗਏ।


ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਦੇ ਕਾਰ ਸਵਾਰ ਇਕ ਕੁੜੀ ਤੇ ਮੁੰਡੇ ਨੂੰ ਪੁੱਛਗਿੱਛ ਲਈ ਥਾਣੇ ਲੈ ਆਏ ਤੇ ਕਾਰ ਵੀ ਟੋਅ ਕਰ ਕੇ ਥਾਣੇ ਲੈ ਗਏ। ਕਾਰ ਸਵਾਰ ਮੁੰਡੇ ਨੇ ਕਿਹਾ ਕਿ ਅਗ.ਵਾ ਕੀਤੀ ਗਈ ਕੁੜੀ ਦੀ ਉਮਰ 19 ਸਾਲ ਦੇ ਕਰੀਬ ਹੈ ਤੇ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ। ਉਸ ਦੇ ਘਰਵਾਲੇ ਜਬਰੀ ਉਸ ਦਾ ਵਿਆਹ ਕਰਵਾ ਰਹੇ ਸੀ ਜਿਸ ਕਾਰਨ ਕੁਝ ਦਿਨ ਪਹਿਲਾਂ ਹੀ ਉਹ ਉਸ ਨੂੰ ਉਥੋਂ ਲੈ ਆਇਆ ਸੀ। ਹੁਣ ਉਹ ਜਲੰਧਰ ਜਾ ਰਹੇ ਸੀ ਤਾਂ ਉਸ ਨੂੰ ਚਾਕੂ ਦਿਖਾ ਕੇ ਕਾਰ ਸਵਾਰ ਨਾਲ ਲੈ ਗਏ। ਕਾਰ ਦੇ ਡਰਾਈਵਰ ਦਾ ਕਹਿਣਾ ਹੈ ਕਿ ਗੱਡੀ ਕਿਰਾਏ ’ਤੇ ਕੀਤੀ ਹੋਈ ਹੈ ਤੇ ਉਸ ਨੂੰ ਮਾਮਲੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ। ਜਾਂਦੇ ਵਕਤ ਦੂਜੀ ਗੱਡੀ ਵਾਲੇ ਉਸ ਦੀ ਕਾਰ ਦੀ ਚਾਬੀ ਵੀ ਆਪਣੇ ਨਾਲ ਲੈ ਗਏ ਹਨ। ਮੌਕੇ ’ਤੇ ਪੁੱਜੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!