ਪੁਲਿਸ ਮੁਲਾਜ਼ਮ ਦਾ ਸਿਰ ਪਾੜ ਕੇ ਮੋਬਾਈਲ ਤੇ ਪਿਸਟਲ ਖੋਹ ਕੇ ਲੈ ਗਏ ਚੋਰ, ਸਿਰ ‘ਚ ਲੱਗੇ 100 ਟਾਂਕੇ

ਪੁਲਿਸ ਮੁਲਾਜ਼ਮ ਦਾ ਸਿਰ ਪਾੜ ਕੇ ਮੋਬਾਈਲ ਤੇ ਪਿਸਟਲ ਖੋਹ ਕੇ ਲੈ ਗਏ ਚੋਰ, ਸਿਰ ‘ਚ ਲੱਗੇ 100 ਟਾਂਕੇ

ਵੀਓਪੀ ਬਿਊਰੋ – ਮੋਗਾ ਦੇ ਲੋਹਾਰਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਇਨੋਵਾ ਸਵਾਰ 4-5 ਲੁਟੇਰਿਆਂ ਨੇ ਇਕ ਪੁਲਿਸ ਮੁਲਾਜ਼ਮ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ ਸਰਕਾਰੀ ਪਿਸਤੌਲ ਲੈ ਕੇ ਫ਼ਰਾਰ ਹੋ ਗਏ ।

ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਤਨਾਮ ਸਿੰਘ ਕਮਾਲਕੇ ਪੁਲੀਸ ਚੌਕੀ ਵਿੱਚ ਹੈੱਡ ਕਾਂਸਟੇਬਲ ਹੈ। ਬੀਤੀ ਦੇਰ ਰਾਤ ਸਤਨਾਮ ਆਪਣੇ ਘਰ ਤੋਂ ਕਮਾਲਕੇ ਚੌਂਕੀ ਨੂੰ ਡਿਊਟੀ ਲਈ ਜਾ ਰਿਹਾ ਸੀ।

ਉਸ ਦੀ ਬਰੇਜ਼ਾ ਕਾਰ ਲੋਹਾਰਾ ਚੌਕ ਨੇੜੇ ਪੰਕਚਰ ਹੋ ਗਈ। ਜਦੋਂ ਸਤਨਾਮ ਕਾਰ ਦਾ ਟਾਇਰ ਬਦਲਣ ਲੱਗਾ ਤਾਂ ਮੁਲਜ਼ਮਾਂ ਨੇ ਪਿੱਛਿਓਂ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਉਸ ਦਾ ਮੋਬਾਈਲ ਅਤੇ ਸਰਕਾਰੀ ਪਿਸਤੌਲ ਖੋਹ ਕੇ ਫ਼ਰਾਰ ਹੋ ਗਏ।

ਸਤਨਾਮ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਤਨਾਮ ਦੇ ਸਿਰ ‘ਤੇ 100 ਟਾਂਕੇ ਲੱਗੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

error: Content is protected !!