ਸਾਊਥ ਤੋਂ ਆਈ ਬੇਹੱਦ ਦਰਦਨਾਕ ਖਬਰ, ਕੋਰੋਨਾ ਕਾਰਨ ਲੱਖਾਂ ਦਿਲਾਂ ਦਾ ਧੜਕਣ ਇਸ ਸੁਪਰਸਟਾਰ ਨੇ ਤੋੜਿਆ ਦਮ

ਸਾਊਥ ਤੋਂ ਆਈ ਬੇਹੱਦ ਦਰਦਨਾਕ ਖਬਰ, ਕੋਰੋਨਾ ਕਾਰਨ ਲੱਖਾਂ ਦਿਲਾਂ ਦਾ ਧੜਕਣ ਇਸ ਸੁਪਰਸਟਾਰ ਨੇ ਤੋੜਿਆ ਦਮ

ਚੇਨਈ (ਵੀਓਪੀ ਬਿਊਰੋ): ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦੌਰਾਨ ਤਾਮਿਲਨਾਡੂ ਦੀ ਰਾਜਨੀਤੀ ‘ਚ ਵੀ ਕੋਰੋਨਾ ਨੇ ਐਂਟਰੀ ਕਰ ਲਈ ਹੈ। ਦੱਖਣ ਦੇ ਸੁਪਰਸਟਾਰ ਅਤੇ DMDK (ਦੇਸੀਆ ਮੁਰਪੋੱਕੂ ਦ੍ਰਵਿੜ ਕੜਗਮ) ਦੇ ਪ੍ਰਧਾਨ ਵਿਜੇਕਾਂਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਤਾਮਿਲਨਾਡੂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਵਿਜੇਕਾਂਤ ਨੂੰ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

DMDK ਨੇ ਟਵਿੱਟਰ ‘ਤੇ ਆਪਣੇ ਅਧਿਕਾਰਤ ਹੈਂਡਲ ‘ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ।ਇਸ ਤੋਂ ਪਹਿਲਾਂ ਨਵੰਬਰ ‘ਚ ਵਿਜੇਕਾਂਤ ਦੀ ਸਿਹਤ ਵਿਗੜਨ ਤੋਂ ਬਾਅਦ ਚੇਨਈ ਦੇ MIOT ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਹ ਖਾਂਸੀ ਅਤੇ ਗਲੇ ਵਿੱਚ ਦਰਦ ਕਾਰਨ 14 ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ਵਿੱਚ ਰਿਹਾ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਤਾਮਿਲਨਾਡੂ ਵਿੱਚ ਸਰਗਰਮ ਕੋਵਿਡ ਕੇਸਾਂ ਦੀ ਕੁੱਲ ਗਿਣਤੀ 135 ਹੈ।

ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸ ਹੁਣ 4 ਹਜ਼ਾਰ ਤੋਂ ਵੱਧ ਹੋ ਗਏ ਹਨ। ਕੱਲ੍ਹ ਕੋਰੋਨਾ ਦੇ 529 ਮਾਮਲੇ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 4093 ਹੋ ਗਈ ਹੈ। ਕੋਰੋਨਾ ਦੇ ਨਵੇਂ ਵੇਰੀਐਂਟ JN.1 ਦੇ ਸਭ ਤੋਂ ਜ਼ਿਆਦਾ ਮਾਮਲੇ ਗੋਆ ‘ਚ ਪਾਏ ਗਏ ਹਨ, ਜਦਕਿ ਇਸ ਵੇਰੀਐਂਟ ਨੇ ਦਿੱਲੀ ‘ਚ ਵੀ ਦਸਤਕ ਦਿੱਤੀ ਹੈ।

error: Content is protected !!