ਬਲਾਤ.ਕਾਰ ਦੀ ਸਜ਼ਾ ਕੱਟ ਕੇ ਆਇਆ ਪਤੀ ਫਿਰ ਵੀ ਨਾ ਸੁਧਰਿਆ, ਇਸ ਗੱਲੋਂ ਪਤਨੀ ਦਾ ਵੱਢਿਆ ਗਲਾ, ਫਿਰ ਕਰ ਲਈ ਖੁਦ.ਕੁਸ਼ੀ

ਬਲਾਤ.ਕਾਰ ਦੀ ਸਜ਼ਾ ਕੱਟ ਕੇ ਆਇਆ ਪਤੀ ਫਿਰ ਵੀ ਨਾ ਸੁਧਰਿਆ, ਇਸ ਗੱਲੋਂ ਪਤਨੀ ਦਾ ਵੱਢਿਆ ਗਲਾ, ਫਿਰ ਕਰ ਲਈ ਖੁਦ.ਕੁਸ਼ੀ

ਸਹਾਰਨਪੁਰ (ਵੀਓਪੀ ਬਿਊਰੋ) : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਨਾਗਲ ਥਾਣਾ ਖੇਤਰ ‘ਚ ਵੀਰਵਾਰ ਨੂੰ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ।

ਪੁਲਸ ਮੁਤਾਬਕ ਵੀਰਵਾਰ ਸਵੇਰੇ ਸਥਾਨਕ ਲੋਕਾਂ ਨੇ ਨਾਗਲ ਪੁਲਸ ਸਟੇਸ਼ਨ ਨੂੰ ਇਕ ਔਰਤ ਅਤੇ ਇਕ ਪੁਰਸ਼ ਦੀਆਂ ਲਾਸ਼ਾਂ ਮਿਲਣ ਦੀ ਸੂਚਨਾ ਦਿੱਤੀ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਸੋਮਪਾਲ (45) ਅਤੇ ਕੌਸ਼ਲ (40) ਵਜੋਂ ਹੋਈ ਹੈ। ਦੋਵੇਂ ਪਤੀ-ਪਤਨੀ ਸਨ। ਪੁਲਸ ਮੁਤਾਬਕ ਔਰਤ ਘਰ ਦੇ ਅੰਦਰ ਜ਼ਮੀਨ ‘ਤੇ ਮ੍ਰਿਤਕ ਹਾਲਤ ‘ਚ ਪਈ ਸੀ, ਜਦਕਿ ਨੇੜੇ ਹੀ ਇਕ ਵਿਅਕਤੀ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ। ਔਰਤ ਅਤੇ ਉਸ ਦੇ ਪਤੀ ਵਿਚਕਾਰ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।

ਔਰਤ ਦਾ ਪਤੀ ਪਹਿਲਾਂ ਵੀ ਬਲਾਤਕਾਰ ਦੇ ਦੋਸ਼ ‘ਚ ਜੇਲ ਜਾ ਚੁੱਕਾ ਹੈ। ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਪਤੀ-ਪਤਨੀ ਵਿਚ ਤਕਰਾਰ ਹੋ ਗਿਆ। ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਪਹਿਲਾਂ ਔਰਤ ਦਾ ਕਤਲ ਕੀਤਾ ਗਿਆ ਅਤੇ ਫਿਰ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

error: Content is protected !!