ਮਜੀਠੀਆ ਉਤੇ ਵਰ੍ਹੇੇ ਰਵਨੀਤ ਬਿੱਟੂ, ਕੀਤਾ ਚੈਲੇਂਜ-ਗੁਰੂਘਰਾਂ ਦੀ ਗੋਲਕ ਲੁੱਟਣ ਵਾਲਿਓ ਹਿੰਮਤ ਹੈ ਤਾਂ…

ਮਜੀਠੀਆ ਉਤੇ ਵਰ੍ਹੇੇ ਰਵਨੀਤ ਬਿੱਟੂ, ਕੀਤਾ ਚੈਲੇਂਜ-ਗੁਰੂਘਰਾਂ ਦੀ ਗੋਲਕ ਲੁੱਟਣ ਵਾਲਿਓ ਹਿੰਮਤ ਹੈ ਤਾਂ…


ਵੀਓਪੀ ਬਿਊਰੋ, ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਹੁਣ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਵਾਲੇ ਹੋ ਗਏ ਹਨ। ਉਨ੍ਹਾਂ ਮਜੀਠੀਆ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਜੀਠੀਆ ਜੋ ਮੂੰਹ ਵਿਚ ਆਉਂਦਾ ਹੈ, ਬੋਲੀ ਜਾ ਰਹੇ ਹਨ। ਜੇ ਮਜੀਠੀਆ ਵਿਚ ਦਮ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾਉਣ ਲਈ ਮੈਦਾਨ ਵਿਚ ਉਤਾਰੇ, ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦਾ ਪਤਾ ਲੱਗ ਜਾਵੇਗਾ।

ਉਨ੍ਹਾਂ ਕਿਹਾ ਕਿ ਜੋ ਪੰਜਾਬ ਦੀ ਨੌਜਵਾਨੀ ਦਾ ਘਾਣ ਮਜੀਠੀਆ ਨੇ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਅਤੇ ਪੰਜਾਬ ਅੰਦਰ ਚਿੱਟਾ ਮਜੀਠੀਆ ਦੀ ਦੇਣ ਹੈ। ਬਿੱਟੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਹੀ ਜਿੱਥੇ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ, ਉੱਥੇ ਗੁਰੂ ਦੀ ਗੋਲਕ ਦੀ ਰੱਜ ਕੇ ਲੁੱਟ ਕੀਤੀ ਹੈ। ਜਦੋਂ ਤਹਿਸੀਲਦਾਰ ਦੀ ਹਾਜ਼ਰੀ ਵਿਚ ਗੋਲਕ ਦੇ ਪੈਸਿਆਂ ਦੀ ਗਿਣਤੀ ਹੁੰਦੀ ਹੈ, ਤਾਂ ਗੋਲਕ 57 ਲੱਖ ਰੁਪਏ ਹੁੰਦੀ ਹੈ ਅਤੇ ਜੇ ਤਹਿਸੀਲਦਾਰ ਦੀ ਗ਼ੈਰ-ਹਾਜ਼ਰੀ ’ਚ ਹੁੰਦੀ ਹੈ, ਤਾਂ ਗੋਲਕ 7 ਲੱਖ ਰੁਪਏ ਰਹਿ ਜਾਂਦੀ ਹੈ। ਬਿੱਟੂ ਨੇ ਕਿਹਾ ਕਿ ਨਿੱਜੀ ਹਮਲੇ ਕਰਨ ਤੋਂ ਪਹਿਲਾਂ ਮਜੀਠੀਆ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਜਾਂ ਮੇਰੇ ਪਰਿਵਾਰ ’ਤੇ ਟਿੱਪਣੀਆਂ ਕਰਨ ਤੋਂ ਪਹਿਲਾਂ ਮਜੀਠੀਆ ਤੇ ਬਾਦਲਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਕਰ ਕੇ ਹੀ ਪੰਜਾਬ ਵਿੱਚੋਂ ਅੱਤਵਾਦ ਦਾ ਖ਼ਾਤਮਾ ਹੋਇਆ ਹੈ ਅਤੇ ਪੰਜਾਬ ਮੁੜ ਤੋਂ ਖੁਸ਼ਹਾਲ ਹੋਇਆ ਹੈ।

error: Content is protected !!