ਪੂਜਾ ਕਰਦੇ ਜੇਠ ਨੂੰ ਗੋ.ਲ਼ੀ ਮਾਰ ਸੁੱਤੇ ਪਤੀ ਕੋਲ ਆ ਪੁੱਜੀ ਸਵੀਤਾ, ਤਾੜ-ਤਾੜ ਕਰ’ਤੇ ਫਾਇਰ, ਦੋਵਾਂ ਦੀ ਹੱਤਿ.ਆ ਕਰ ਹਥਿਆਰ ਹੱਥ ਵਿਚ ਫੜ ਪਹੁੰਚ ਗਈ ਥਾਣੇ…

ਪੂਜਾ ਕਰਦੇ ਜੇਠ ਨੂੰ ਗੋ.ਲ਼ੀ ਮਾਰ ਸੁੱਤੇ ਪਤੀ ਕੋਲ ਆ ਪੁੱਜੀ ਸਵੀਤਾ, ਤਾੜ-ਤਾੜ ਕਰ’ਤੇ ਫਾਇਰ, ਦੋਵਾਂ ਦੀ ਹੱਤਿ.ਆ ਕਰ ਹਥਿਆਰ ਹੱਥ ਵਿਚ ਫੜ ਪਹੁੰਚ ਗਈ ਥਾਣੇ…


ਵੀਓਪੀ ਬਿਊਰੋ, ਨੈਸ਼ਨਲ-ਕਲੇਸ਼ ਤੋਂ ਤੰਗ ਆ ਇਕ ਮਹਿਲਾ ਨੇ ਹਥਿ.ਆਰ ਚੁੱਕ ਲਿਆ। ਪਹਿਲਾਂ ਪੂਜਾ ਕਰਦੇ ਆਪਣੇ ਜੇਠ ਨੂੰ ਗੋ.ਲ਼ੀ ਮਾਰੀ। ਤਸੱਲੀ ਨਾ ਹੋਈ ਤਾਂ ਸੁੱਤੇ ਪਏੇ ਪਤੀ ਉਤੇ ਫਾਇਰ ਕਰ ਦਿੱਤੇ। ਦੋਵਾਂ ਦੀ ਹੱਤਿ.ਆ ਕਰ ਹੱਥ ਵਿਚ ਹਥਿਆਰ ਲੈ ਕੇ ਮਹਿਲਾ ਥਾਣੇ ਪਹੁੰਚ ਗਈ।
ਇਹ ਮਾਮਲਾ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਸਾਹਮਣੇ ਆਇਆ ਹੈ। ਔਰਤ ਨੇ ਜਦੋਂ ਆਪਣੇ ਜੇਠ ਉਤੇ ਫਾਇਰ ਕੀਤਾ ਉਸ ਸਮੇਂ ਜੇਠ ਪੂਜਾ ਕਰ ਰਿਹਾ ਸੀ। ਉਪਰੰਤ ਬੈੱਡ ‘ਤੇ ਸੁੱਤੇ ਹੋਏ ਆਪਣੇ ਪਤੀ ‘ਤੇ ਵੀ ਗੋ.ਲੀਆਂ ਚਲਾ ਦਿੱਤੀਆਂ। ਜਿਸ ਕਾਰਨ ਪਤੀ ਦੀ ਮੌਕੇ ਉਤੇ ਹੀ ਮੌ.ਤ ਹੋ ਗਈ। ਪੁਲਿਸ ਨੇ ਲਾ.ਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਔਰਤ ਨੇ ਪਰਿਵਾਰਕ ਝਗੜੇ ਕਾਰਨ ਇਹ ਦੋਹਰਾ ਕ.ਤ.ਲ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸਵੇਰੇ ਕਰੀਬ ਦਸ ਵਜੇ ਹਿੰਗੋਰੀਆ ਥਾਣਾ ਖੇਤਰ ਵਿਚ ਵਾਪਰੀ। ਥਾਣੇ ਦੇ ਟੀਆਈ ਚੰਦਰਿਕਾ ਪ੍ਰਸਾਦ ਯਾਦਵ ਨੇ ਦੱਸਿਆ ਕਿ ਮੁਲਜ਼ਮ ਔਰਤ ਦਾ ਨਾਂ ਸਵਿਤਾ ਹੈ। ਉਸ ਨੇ ਆਪਣੇ ਜੇਠ ਅਤੇ ਪਤੀ ਨੂੰ ਗੋ.ਲੀ ਮਾਰ ਕੇ ਕ.ਤ.ਲ ਕਰ ਦਿੱਤਾ। ਪਹਿਲੀ ਨਜ਼ਰੇ ਅਪਰਾਧ ਦਾ ਪਤਾ ਲੱਗਣ ਤੋਂ ਬਾਅਦ ਅਸੀਂ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੇ ਸ਼ੁਰੂ ਵਿੱਚ ਪਰਿਵਾਰਕ ਝਗੜਾ ਸਾਹਮਣੇ ਆਇਆ ਹੈ। ਜ਼ਮੀਨੀ ਵਿਵਾਦ ਹੋਣ ਦੀ ਵੀ ਸੰਭਾਵਨਾ ਹੈ। ਇਸ ਦੀ ਜਾਂਚ ਚੱਲ ਰਹੀ ਹੈ।
ਚੰਦਰਿਕਾ ਪ੍ਰਸਾਦ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮ੍ਰਿਤਕ ਦਾ ਪਿਤਾ ਨਾਗੋਲਾਲ ਹੈ। ਉਸ ਨੇ ਹੀ ਐਫ.ਆਈ.ਆਰ. ਦਰਜ ਕਰਵਾਈ ਹੈ। ਉਸ ਨੇ ਐਫ.ਆਈ.ਆਰ. ਵਿੱਚ ਪਰਿਵਾਰਕ ਝਗੜੇ ਦਾ ਜ਼ਿਕਰ ਕੀਤਾ ਹੈ। ਔਰਤ ਨੇ ਪਹਿਲਾਂ ਜੇਠ ਨੂੰ ਗੋ.ਲੀ ਮਾਰੀ ਅਤੇ ਫਿਰ ਪਤੀ ‘ਤੇ ਗੋ.ਲੀਆਂ ਚਲਾ ਦਿੱਤੀਆਂ। ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਔਰਤ ਹਥਿ.ਆਰ ਲੈ ਕੇ ਕਿਵੇਂ ਆਈ। ਕ.ਤ.ਲ ਤੋਂ ਬਾਅਦ ਔਰਤ ਸੜਕ ਉਤੇ ਪਿਸ.ਤੌਲ ਦਿਖਾਉਂਦੀ ਹੋਈ ਸਿੱਧੀ ਥਾਣੇ ਪਹੁੰਚੀ। ਵਧੀਕ ਐਸਪੀ ਦਿਹਾਤੀ ਨਿਤੇਸ਼ ਭਾਰਗਵ ਨੇ ਦੱਸਿਆ ਕਿ ਮੁਲਜ਼ਮ ਔਰਤ ਆਂਗਣਵਾੜੀ ਵਰਕਰ ਹੈ। ਉਸ ਨੇ ਗੁੱਸੇ ਵਿਚ ਇਹ ਕਦਮ ਚੁੱਕਿਆ।

error: Content is protected !!