ਨਾਬਾਲਿਗ ਭਰਾ ਨੇ ਗਰ.ਭਵਤੀ ਕਰਤੀ 12 ਸਾਲਾ ਭੈਣ, ਅਦਾਲਤ ਨੇ ਕਿਹਾ, ਗਰ.ਭਪਾਤ ਸੰਭਵ ਨਹੀਂ, ਮਾਪਿਆਂ ਨੂੰ ਦਿੱਤੀਆਂ ਹਦਾਇਤਾਂਂ

ਨਾਬਾਲਿਗ ਭਰਾ ਨੇ ਗਰ.ਭਵਤੀ ਕਰਤੀ 12 ਸਾਲਾ ਭੈਣ, ਅਦਾਲਤ ਨੇ ਕਿਹਾ, ਗਰ.ਭਪਾਤ ਸੰਭਵ ਨਹੀਂ, ਮਾਪਿਆਂ ਨੂੰ ਦਿੱਤੀਆਂ ਹਦਾਇਤਾਂਂ


ਵੀਓਪੀ ਬਿਊਰੋ, ਨੈਸ਼ਨਲ-ਨਾਬਾਲਿਗ ਭਰਾ ਨਾਲ ਨਾਜਾਇਜ਼ ਸਬੰਧਾਂ ਕਾਰਨ ਇਕ 12 ਸਾਲਾ ਲੜਕੀ ਗਰਭਵਤੀ ਹੋ ਗਈ। ਉਧਰ, ਗਰਭਪਾਤ ਲਈ ਪਾਈ ਗਈ ਪਟੀਸ਼ਨ ਕੇਰਲ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਰੂਣ 34 ਹਫ਼ਤੇ ਦਾ ਹੈ, ਪੂਰੀ ਤਰ੍ਹਾਂ ਵਿਕਸਿਤ ਹੈ ਅਤੇ ਗਰਭ ਤੋਂ ਬਾਹਰ ਜੀਵਨ ਲਈ ਤਿਆਰ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਪੜਾਅ ‘ਤੇ ਗਰਭਪਾਤ ਸੰਭਵ ਨਹੀਂ ਹੈ ਅਤੇ ਬੱਚੇ ਦਾ ਜਨਮ ਸਿਜੇਰੀਅਨ ਸੈਕਸ਼ਨ ਰਾਹੀਂ ਹੋਵੇਗਾ ਜਾਂ ਨਾਰਮਲ ਡਲਿਵਰੀ ਇਹ ਫੈਸਲਾ ਮੈਡੀਕਲ ਮਾਹਰਾਂ ‘ਤੇ ਛੱਡ ਦਿਤਾ ਗਿਆ ਹੈ। ਮਾਪਿਆਂ ਨੇ ਦਲੀਲ ਦਿਤੀ ਕਿ ਬੱਚੇ ਨੂੰ ਜਨਮ ਦੇਣ ਨਾਲ ਲੜਕੀ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਗੰਭੀਰ ਪ੍ਰਭਾਵ ਪਵੇਗਾ।


ਅਦਾਲਤ ਨੇ ਇਹ ਵੀ ਹੁਕਮ ਦਿਤਾ ਹੈ ਕਿ ਭਰਾ ਨੂੰ ਗਰਭਵਤੀ ਭੈਣ ਤੋਂ ਦੂਰ ਰੱਖਿਆ ਜਾਵੇ। ਰਿਪੋਰਟ ਮੁਤਾਬਕ ਜਦੋਂ ਮਾਤਾ-ਪਿਤਾ ਨੂੰ ਆਪਣੀ ਧੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਸਟਿਸ ਦੇਵਨ ਰਾਮਚੰਦਰਨ ਨੇ ਨਾਬਾਲਗ ਲੜਕੀ ਨੂੰ ਪਟੀਸ਼ਨਕਰਤਾਵਾਂ/ਮਾਪਿਆਂ ਦੀ ਦੇਖ-ਰੇਖ ਵਿਚ ਰਹਿਣ ਦਾ ਨਿਰਦੇਸ਼ ਦਿਤਾ। ਅਦਾਲਤ ਨੇ ਅਧਿਕਾਰੀਆਂ ਅਤੇ ਮਾਪਿਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਸ ਦੇ ਨਾਬਾਲਗ ਭਰਾ, ਜਿਸ ਵਿਰੁੱਧ ਦੋਸ਼ ਲਾਏ ਗਏ ਹਨ, ਨੂੰ ਲੜਕੀ ਦੇ ਨੇੜੇ ਨਾ ਆਉਣ ਦਿਤਾ ਜਾਵੇ।
12 ਸਾਲਾ ਬੱਚੀ ਦੇ ਮਾਤਾ-ਪਿਤਾ ਨੇ ਉਸ ਦੀ 34 ਹਫਤਿਆਂ ਦੀ ਗਰਭਅਵਸਥਾ ਨੂੰ ਡਾਕਟਰੀ ਤੌਰ ‘ਤੇ ਖਤਮ ਕਰਨ ਦੀ ਮੰਗ ਨੂੰ ਲੈ ਕੇ ਅਦਾਲਤ ਤਕ ਪਹੁੰਚ ਕੀਤੀ ਸੀ। ਪਟੀਸ਼ਨਕਰਤਾਵਾਂ ਨੇ ਦਲੀਲ ਦਿਤੀ ਕਿ ਗਰਭ ਅਵਸਥਾ ਨਾਬਾਲਗ ਲੜਕੀ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।ਪਿਛਲੇ ਸਾਲ ਅਪ੍ਰੈਲ ‘ਚ ਕੋਲਕਾਤਾ ਹਾਈ ਕੋਰਟ ਨੇ ਕਥਿਤ ਤੌਰ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ 12 ਸਾਲਾ ਨਾਬਾਲਗ ਲੜਕੀ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਅਦਾਲਤ ਨੇ ਫੈਸਲਾ ਦਿਤਾ ਕਿ ਗਰਭ ਅਵਸਥਾ ਨੂੰ ਖਤਮ ਕਰਨ ਨਾਲ ਮਾਂ ਦੀ ਮੌ.ਤ ਹੋ ਸਕਦੀ ਹੈ।

error: Content is protected !!