ਅਯਾਸ਼ੀ ਲਈ ਵੇਸਵਾਖਾਨੇ ਗਿਆ ਬਜ਼ੁਰਗ, ਸਰੀਰਕ ਸਬੰਧ ਬਣਾਉਂਦਿਆਂ ਹੋ ਗਈ ਮੌ.ਤ, ਧੰਦੇ ਵਾਲਿਆਂ ਨੇ ਲਾ.ਸ਼ ਨੂੰ…

ਅਯਾਸ਼ੀ ਲਈ ਵੇਸਵਾਖਾਨੇ ਗਿਆ ਬਜ਼ੁਰਗ, ਸਰੀਰਕ ਸਬੰਧ ਬਣਾਉਂਦਿਆਂ ਹੋ ਗਈ ਮੌ.ਤ, ਧੰਦੇ ਵਾਲਿਆਂ ਨੇ ਲਾ.ਸ਼ ਨੂੰ…


ਮੰਡੀ ਗੋਬਿੰਦਗੜ੍ਹ (ਵੀਓਪੀ ਬਿਊਰੋ) : ਨਜ਼ਦੀਕੀ ਇਕ ਪਿੰਡ ਵਿਚ ਅਯਾਸ਼ੀ ਲਈ ਇਕ ਵੇਸਵਾਖਾਨੇ ਵਿਚ ਗਏ ਬਜ਼ੁਰਗ ਦੀ ਸਰੀਰਕ ਸਬੰਧ ਬਣਾਉਂਦਿਆਂ ਮੌ.ਤ ਹੋ ਗਈ। ਮੌ.ਤ ਤੋਂ ਬਾਅਦ ਉਸ ਦੀ ਲਾ.ਸ਼ ਨੂੰ ਤੁਰੰਤ ਬਾਹਰ ਸੁੱਟ ਦਿੱਤਾ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਵੇਸਵਾਖਾਨੇ ਗਿਆ ਬਜ਼ੁਰਗ ਜਦੋਂ ਸਰੀਰਕ ਸੰਬੰਧ ਬਣਾ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਮੌ.ਤ ਹੋ ਗਈ। ਸੂਚਨਾ ਮਿਲਣ ’ਤੇ ਖੰਨਾ ਪੁਲਿਸ ਮੌਕੇ ’ਤੇ ਪਹੁੰਚ ਅਤੇ ਲਾਸ਼ ਦਾ ਸਿਵਲ ਹਸਪਤਾਲ ਖੰਨਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ। ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਮੌ.ਤ ਜਿਸ ਥਾਂ ’ਤੇ ਹੋਈ ਹੈ, ਉਹ ਇਲਾਕਾ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਪੈਂਦਾ ਹੈ ਪਰ ਮੌ.ਤ ਤੋਂ ਬਾਅਦ ਲਾ.ਸ਼ ਨੂੰ ਕਥਿਤ ਤੌਰ ’ਤੇ ਜਿਸ ਖੇਤ ਵਿਚ ਸੁੱਟਿਆ ਗਿਆ, ਉਹ ਇਲਾਕਾ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਮਾਮਲੇ ਦੀ ਜਾਂਚ ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

error: Content is protected !!