ਮੋਗੇ ਆਲੇ ਨੇ ਕਰ’ਤਾ ਕਾਂਡ ! ਇੰਸਟਾਗ੍ਰਾਮ ਉਤੇ ਵੀਡੀਓਜ਼ ਪਾਉਂਦੀ ਸੀ ਪਤਨੀ, ਰੋਕਣ ਉਤੇ ਨਾ ਟਲ਼ੀ ਤਾਂ ਤੇਜ਼.ਧਾਰ ਹਥਿ.ਆਰ ਨਾਲ ਵੱਢੇ ਗੁੱਟ, ਅੱਖ ਵੀ ਆ ਗਈ ਬਾਹਰ

ਮੋਗੇ ਆਲੇ ਨੇ ਕਰ’ਤਾ ਕਾਂਡ ! ਇੰਸਟਾਗ੍ਰਾਮ ਉਤੇ ਵੀਡੀਓਜ਼ ਪਾਉਂਦੀ ਸੀ ਪਤਨੀ, ਰੋਕਣ ਉਤੇ ਨਾ ਟਲ਼ੀ ਤਾਂ ਤੇਜ਼.ਧਾਰ ਹਥਿ.ਆਰ ਨਾਲ ਵੱਢੇ ਗੁੱਟ, ਅੱਖ ਵੀ ਆ ਗਈ ਬਾਹਰ


ਮੋਗਾ (ਵੀਓਪੀ ਬਿਊਰੋ) : ਇੰਸਟਾਗ੍ਰਾਮ ਉਤੇ ਆਪਣੀਆਂ ਵੀਡੀਓਜ਼ ਪਾਉਣੀਆਂ ਮਹਿਲਾ ਨੂੰ ਮਹਿੰਗੀਆਂ ਪੈ ਗਈਆਂ। ਕਈ ਵਾਰ ਰੋਕਣ ਦੇ ਬਾਵਜੂਦ ਜਦੋਂ ਮਹਿਲਾ ਨੇ ਵੀਡੀਓਜ਼ ਪਾਉਣੀਆਂ ਬੰਦ ਨਾ ਕੀਤੀਆਂ ਤਾਂ ਪਤੀ ਨੇ ਦਰਦਨਾਕ ਸਜ਼ਾ ਦਿੱਤੀ। ਇਥੋਂ ਦੇ ਪਿੰਡ ਬਹੋਨਾ ਰੋਡ ’ਤੇ ਰਹਿ ਰਹੀ ਇਸ ਮਹਿਲਾ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮਹਿਲਾ ਦੇ ਹੱਥਾਂ ਦੇ ਦੋਵੇਂ ਗੁੱਟ ਅਤੇ ਸਿਰ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਏ। ਇਥੇ ਹੀ ਬਸ ਨਹੀਂ ਉਸ ਦੀ ਇਕ ਅੱਖ ਵੀ ਬਾਹਰ ਨਿਕਲ ਆਈ। ਮਹਿਲਾ ਨੂੰ ਇਲਾਜ ਲਈ ਗੁਆਂਢੀ ਕੈਂਟਰ ਵਿਚ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਲੈ ਗਏ ਅਤੇ ਤੁਰੰਤ ਚਲੇ ਗਏ, ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਫਰੀਦਕੋਟ ਰੈਫਰ ਕਰ ਦਿਤਾ।

ਮੋਗਾ ਹਸਤਾਲ ਵਿਚ ਜ਼ਖਮੀ ਸਰਬਜੀਤ ਕੌਰ (40) ਦੀ ਧੀ ਨੇ ਦੱਸਿਆ ਕਿ ਉਹ 5 ਭੈਣਾਂ ਅਤੇ ਇਕ ਭਰਾ ਹਨ। ਉਸ ਦੀਆਂ ਦੋ ਭੈਣਾਂ ਦੀ ਪਹਿਲਾਂ ਮੌ.ਤ ਹੋ ਚੁੱਕੀ ਹੈ। ਬੇਟੀ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਕਮਾਲਕੇ ਵਿਚ ਹੋ ਚੁੱਕਾ ਹੈ ਅਤੇ ਛੋਟੀ ਭੈਣ ਵੀ ਉਸ ਕੋਲ ਰਹਿੰਦੀ ਹੈ। ਦੋਵੇਂ ਭੈਣਾਂ ਦਾ ਆਪਣੇ ਮਾਤਾ-ਪਿਤਾ ਨਾਲ ਬੋਲਚਾਲ ਨਹੀਂ ਹੈ ਕਿਉਂਕਿ ਉਹ ਘਰ ’ਚ ਲੜਾਈ ਹੋਣ ਕਾਰਣ ਨਹੀਂ ਆਉਂਦੀਆਂ। ਬੇਟੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਇੰਸਟਾਗ੍ਰਾਮ ’ਤੇ ਆਪਣੀਆਂ ਵੀਡੀਓ ਪਾਉਂਦੀ ਰਹਿੰਦੀ ਸੀ ਅਤੇ ਪਿਤਾ ਇਸ ਦਾ ਵਿਰੋਧ ਕਰਦਾ ਸੀ। ਧੀ ਦਾ ਕਹਿਣਾ ਹੈ ਕਿ ਪਿਤਾ ਵੀਡੀਓ ਪਾਉਣ ਤੋਂ ਰੋਕਦਾ ਸੀ। ਉਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੀ ਮਾਂ ਦੇ ਪਿੰਡ ਦੇ ਇਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਜਦੋਂ ਪਿਤਾ ਨੂੰ ਇਸ ਦਾ ਪਤਾ ਲੱਗਾ ਤਾਂ ਦੋਵਾਂ ਵਿਚ ਤਲਾਕ ਤਕ ਦੀ ਨੌਬਤ ਆ ਗਈ। ਦੋਵਾਂ ਨੇ ਤਲਾਕ ਦੀ ਅਰਜ਼ੀ ਅਦਾਲਤ ਵਿਚ ਲਗਾਈ ਸੀ, ਜਿਸ ਦੀ ਸ਼ੁੱਕਰਵਾਰ ਨੂੰ ਕੋਰਟ ਵਿਚ ਤਾਰੀਖ਼ ਸੀ। ਉਸ ਦੀ ਮਾਂ ਵਲੋਂ ਪਿਤਾ ਤੋਂ ਤਲਾਕ ਲੈਣ ਤੋਂ ਬਾਅਦ ਪਿੰਡ ਦੇ ਉਕਤ ਵਿਅਕਤੀ ਨਾਲ ਪ੍ਰੇਮ ਸੰਬੰਧਾਂ ਦੇ ਚੱਲਦੇ ਦੂਜਾ ਵਿਆਹ ਕਰਵਾਉਣਾ ਸੀ। ਸ਼ਨੀਵਾਰ ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ। ਹਸਪਤਾਲ ਦੇ ਐਮਰਜੈਂਸੀ ਸਟਾਫ ਨੇ ਇਸ ਦੀ ਸੂਚਨਾ ਪੁਲਸ ਨੂੰ ਭੇਜੀ ਹੈ।

error: Content is protected !!