ਦਮ ਦੇ ਨਾਲ ਤੋੜੇ ਮਾਪਿਆਂ ਦੇ ਸੁਪਨੇ; ਅੰਨ੍ਹੇਵਾਹ ਆਉਂਦੇ ਟਿੱਪਰ ਚਾਲਕ ਨੇ ਕੁਚਲਿਆ 26 ਸਾਲ ਦਾ ਨੌਜਵਾਨ

ਦਮ ਦੇ ਨਾਲ ਤੋੜੇ ਮਾਪਿਆਂ ਦੇ ਸੁਪਨੇ; ਅੰਨ੍ਹੇਵਾਹ ਆਉਂਦੇ ਟਿੱਪਰ ਚਾਲਕ ਨੇ ਕੁਚਲਿਆ 26 ਸਾਲ ਦਾ ਨੌਜਵਾਨ

ਮੁਹਾਲੀ (ਵੀਓਪੀ ਬਿਊਰੋ) ਜਿਲ੍ਹਾ ਮੁਹਾਲੀ ਦੇ ਕਸਬਾ ਲਾਲੜੂ ‘ਚ ਪੈਂਦੇ ਜਿਊਲੀ-ਮਲਕਪੁਰ ਸੰਪਰਕ ਸੜਕ ਉੱਤੇ ਟਿੱਪਰ ਦੀ ਫੇਟ ਲੱਗਣ ਕਾਰਨ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।

ਨੌਜਵਾਨ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਥੇ ਇੱਕ ਇੱਟਾਂ ਦੇ ਭੱਠੇ ਉੱਤੇ ਕੰਮ ਕਰਦਾ ਸੀ। ਨਕਲ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵੱਡਾ ਭਰਾ ਭੀਮ ਇਕ ਹੋਰ ਵਿਅਕਤੀ ਨਾਲ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਲਾਲੜੂ ਮੰਡੀ ਆ ਰਿਹਾ ਸੀ, ਜਦੋਂ ਉਹ ਮਲਕਪੁਰ ਨੇੜੇ ਪੁੱਜਾ ਤਾਂ ਟਿੱਪਰ ਨੇ ਉਸ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ ਅਤੇ ਟਿੱਪਰ ਦਾ ਪਿਛਲਾ ਟਾਇਰ ਉਸ ਦੇ ਉੱਤੇ ਚੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਦੋਂ ਪੁਲਿਸ ਲਾਸ਼ ਨੂੰ ਕਬਜੇ ਵਿੱਚ ਲੈਣ ਲੱਗੀ ਤਾਂ ਮ੍ਰਿਤਕ ਦੇ ਸਾਥੀਆਂ ਅਤੇ ਪੁਲਿਸ ਵਿੱਚਕਾਰ ਥੋੜੀ ਦੇਰ ਪਥਰਾਅ ਵੀ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਪੁਲਿਸ ਅਗਲੇਰੀ ਕਾਰਵਾਈ ਕਰੇਗੀ।

error: Content is protected !!