ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਪਿਤਾ ਨੇ ਧੀ, ਜਵਾਈ ਤੇ 18 ਮਹੀਨਿਆਂ ਦੀ ਦੋਹਤੀ ਨੂੰ ਪਹਿਲਾਂ ਰਾਡ ਨਾਲ ਕੀਤਾ ਜ਼ਖਮੀ, ਫਿਰ ਅੱਖਾਂ ਵਿਚ ਮਾਰੀਆਂ ਗੋ.ਲ਼ੀਆਂ

ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਪਿਤਾ ਨੇ ਧੀ, ਜਵਾਈ ਤੇ 18 ਮਹੀਨਿਆਂ ਦੀ ਦੋਹਤੀ ਨੂੰ ਪਹਿਲਾਂ ਰਾਡ ਨਾਲ ਕੀਤਾ ਜ਼ਖਮੀ, ਫਿਰ ਅੱਖਾਂ ਵਿਚ ਮਾਰੀਆਂ ਗੋ.ਲ਼ੀਆਂ


ਵੀਓਪੀ ਬਿਊਰੋ, ਨੈਸ਼ਨਲ : ਧੀ ਨੇ ਪ੍ਰੇਮ ਵਿਆਹ ਤਾਂ ਕਰਵਾ ਲਿਆ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਇਸ ਦੀ ਸਜ਼ਾ ਉਸ ਨੂੰ ਖੁਦ ਦੀ ਹੀ ਨਹੀਂ ਸਗੋਂ, ਪਤੀ ਤੇ ਧੀ ਦੀ ਵੀ ਜਾਨ ਦੇ ਕੇ ਚੁਕਾਉਣੀ ਪਵੇਗੀ।


ਬਿਹਾਰ ਦੇ ਭਾਗਲਪੁਰ ’ਚ ਹੱਤਿ.ਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਧੀ, ਜਵਾਈ ਤੇ ਦੋਹਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਤਿੰਨਾਂ ਨੂੰ ਅੱਖ ’ਚ ਗੋ.ਲ਼ੀ ਮਾਰੀ ਗਈ, ਜੋ ਸਿਰ ਵਿੱਚੋਂ ਹੁੰਦੀ ਹੋਈ ਆਰ-ਪਾਰ ਹੋ ਗਈ। ਮੌਕੇ ’ਤੇ ਹੀ ਤਿੰਨਾਂ ਦੀ ਮੌ.ਤ ਹੋ ਗਈ। ਚਸ਼ਮਦੀਦਾਂ ਅਨਸਾਰ ਛੇ ਗੋ.ਲ਼ੀਆਂ ਚੱਲਣ ਦੀ ਗੱਲ ਕਹੀ ਜਾ ਰਹੀ ਹੈ। ਮੁਲਜ਼ਮ ਪਿਤਾ ਪੱਪੂ ਸਿੰਘ ਤੇ ਉਸ ਦਾ ਪੁੱਤਰ ਧੀਰਜ ਸਿੰਘ ਫਰਾਰ ਹੈ, ਜਿਨ੍ਹਾਂ ਦੀ ਗ੍ਰਿਫ਼.ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਜਾਣਕਾਰੀ ਅਨੁਸਾਰ ਪੱਪੂ ਸਿੰਘ ਦੀ ਧੀ ਚਾਂਦਨੀ ਨੇ ਤਿੰਨ ਸਾਲ ਪਹਿਲਾਂ ਚੰਦਨ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਦੀ 18 ਮਹੀਨੇ ਦੀ ਧੀ ਰੋਸ਼ਨੀ ਸੀ। ਇਸ ਵਿਆਹ ਤੋਂ ਦੋਵੇਂ ਪਰਿਵਾਰਾਂ ਵਾਲੇ ਖ਼ੁਸ਼ ਨਹੀਂ ਸਨ। ਚੰਦਨ ਪੰਜ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਤੇ ਖੇਤੀ ਕਰ ਕੇ ਘਰ ਚਲਾ ਰਿਹਾ ਸੀ। ਚਾਂਦਨੀ ਦੇ ਪਿਤਾ ਪੱਪੂ ਸਿੰਘ ਨੂੰ ਇਹ ਪ੍ਰੇਮ ਵਿਆਹ ਰਾਸ ਨਾ ਆਇਆ। ਉਹ ਆਏ ਦਿਨ ਧੀ-ਜਵਾਈ ਨਾਲ ਵਿਵਾਦ ਕਰਦਾ ਸੀ। ਮੰਗਲਵਾਰ ਨੂੰ ਉਸ ਨੇ ਧੀ, ਜਵਾਈ ਤੇ ਦੋਹਤੀ ਨੂੰ ਰਾਡ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਬੁਲਾ ਲਿਆ। ਦੋਵਾਂ ਨੇ ਨੇੜਿਓਂ ਤਿੰਨਾਂ ਨੂੰ ਗੋ.ਲ਼ੀ ਮਾਰ ਦਿੱਤੀ। ਐਸਪੀ ਸੁਸ਼ਾਂਤ ਸਰੋਜ ਨੇ ਦੱਸਿਆ ਕਿ ਪ੍ਰੇਮ ਪ੍ਰਸੰਗਾਂ ਕਾਰਨ ਹੱਤਿਆਵਾਂ ਕੀਤੀਆਂ ਗਈਆਂ ਹਨ। ਧੀ ਦੇ ਪ੍ਰੇਮ ਵਿਆਹ ਤੋਂ ਪਰਿਵਾਰ ਨਾਰਾਜ਼ ਸੀ। ਮੁਲਜ਼ਮ ਪਿਤਾ ਤੇ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!