ਅਭਿਜੀਤ ਦੀਆਂ ਅਸ਼ਲੀਲ ਫੋਟੋਆਂ ਬਣੀਆਂ ਮਾਡਲ ਦਿਵਿਆ ਪਾਹੂਜਾ ਦੀ ਹੱਤਿ.ਆ ਦਾ ਕਾਰਨ, 11 ਦਿਨਾਂ ਬਾਅਦ ਲਾ.ਸ਼ ਬਰਾਮਦ, ਭਾਖੜਾ ਨਹਿਰ ਵਿਚ ਸੁੱਟੀ ਸੀ ਬਲਰਾਜ ਗਿੱਲ ਨੇ

ਅਭਿਜੀਤ ਦੀਆਂ ਅਸ਼ਲੀਲ ਫੋਟੋਆਂ ਬਣੀਆਂ ਮਾਡਲ ਦਿਵਿਆ ਪਾਹੂਜਾ ਦੀ ਹੱਤਿ.ਆ ਦਾ ਕਾਰਨ, 11 ਦਿਨਾਂ ਬਾਅਦ ਲਾ.ਸ਼ ਬਰਾਮਦ, ਭਾਖੜਾ ਨਹਿਰ ਵਿਚ ਸੁੱਟੀ ਸੀ ਬਲਰਾਜ ਗਿੱਲ ਨੇ


ਵੀਓਪੀ ਬਿਊਰੋ, ਨੈਸ਼ਨਲ-ਮਾਡਲ ਤੇ ਗੈਂਗਸਟਰ ਸੰਦੀਪ ਗਾਡੌਲੀ ਦੀ ਪ੍ਰੇਮਿਕਾ ਦਿਵਿਆ ਪਾਹੂਜਾ ਦੀ ਲਾਸ਼ 11 ਦਿਨਾਂ ਬਾਅਦ ਆਖਰ ਬਰਾਮਦ ਹੋ ਹੀ ਗਈ। ਹਰਿਆਣਾ ਪੁਲਿਸ ਨੇ 11 ਦਿਨ ਬਾਅਦ ਦਿਵਿਆ ਦੀ ਲਾ.ਸ਼ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਨੇ NDRF ਟੀਮ ਦੀ ਮਦਦ ਨਾਲ ਦਿਵਿਆ ਦੀ ਲਾ.ਸ਼ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਟੋਹਾਨਾ ਕੋਲ ਨਹਿਰ ਵਿਚੋਂ ਬਰਾਮਦ ਕੀਤਾ ਹੈ। ਬਰਾਮਦ ਲਾ.ਸ਼ ਕਾਫੀ ਫੁੱਲੀ ਹਾਲਾਤ ਵਿਚ ਹੈ। ਦੱਸ ਦੇਈਏ ਕਿ 27 ਸਾਲਾ ਦਿਵਿਦਾ ਦਾ 2 ਜਨਵਰੀ ਦੀ ਰਾਤ ਨੂੰ ਗੁਰੂਗਰਾਮ ਵਿਚ ਸਿਟੀ ਪੁਆਇੰਟ ਹੋਟਲ ਦੇ ਕਮਰੇ ਵਿਚ ਗੋ.ਲੀ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਸੀ। ਦਿਵਿਆ ਦੀ ਲਾ.ਸ਼ ਨੂੰ ਲੈ ਕੇ ਜਾਣ ਵਾਲੇ ਮੁਲਜ਼ਮ ਬਲਰਾਜ ਗਿੱਲ ਨੂੰ ਗ੍ਰਿਫ਼.ਤਾਰ ਕਰਨ ਮਗਰੋਂ ਇਸ ਦਾ ਸੁਰਾਗ ਮਿਲਿਆ। ਬਲਰਾਜ ਗਿੱਲ ਨੂੰ ਵੀਰਵਾਰ ਸ਼ਾਮ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫ਼.ਤਾਰ ਕੀਤਾ ਗਿਆ।

ਗੁਰੂਗ੍ਰਾਮ ਤੋਂ ਟੀਮ ਉੱਥੇ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਵਿਚ ਬਲਰਾਜ ਨੇ ਦਿਵਿਆ ਦੀ ਲਾ.ਸ਼ ਪੰਜਾਬ ਵਿਚ ਨਹਿਰ ‘ਚ ਸੁੱਟਣ ਦੀ ਗੱਲ ਦੱਸੀ ਹੈ। ਜਿਸ ਤੋਂ ਬਾਅਦ NDRF ਦੀਆਂ 25 ਟੀਮਾਂ ਦੀ ਮਦਦ ਨਾਲ ਲਾ.ਸ਼ ਬਰਾਮਦ ਕਰਨ ਲਈ ਪਟਿਆਲਾ ਤੋਂ ਖਨੌਰੀ ਤਕ ਤਲਾਸ਼ੀ ਲਈ ਗਈ। ਦੱਸ ਦੇਈਏ ਕਿ ਦਿਵਿਆ ਦੇ ਕ.ਤ.ਲ ਮਗਰੋਂ ਪਟਿਆਲਾ ‘ਚ ਮੁਲਜ਼ਮਾਂ ਦੀ BMW ਕਾਰ ਮਿਲੀ ਸੀ, ਜਿਸ ਨੂੰ ਉਹ ਛੱਡ ਕੇ ਕੈਬ ਰਾਹੀਂ ਫ਼ਰਾਰ ਹੋ ਗਏ ਸਨ। ਮੁੱਖ ਮੁਲਜ਼ਮ ਅਭਿਜੀਤ ਨੇ ਦੱਸਿਆ ਕਿ ਦਿਵਿਆ ਬੇਹੱਦ ਸ਼ਾਤਿਰ ਕਿਸਮ ਦੀ ਕੁੜੀ ਸੀ। ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਅਭਿਜੀਤ ਮੁਤਾਬਕ ਉਸ ਕੋਲ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਨ, ਜਿਸ ਦੇ ਸਹਾਰੇ ਪੈਸੇ ਮੰਗੇ ਜਾ ਰਹੇ ਸਨ। ਕੁਝ ਦਿਨ ਪਹਿਲਾਂ ਦਿਵਿਆ ਨੇ ਪੈਸਿਆਂ ਦੀ ਡਿਮਾਂਡ ਹੋਰ ਵਧਾ ਦਿੱਤੀ ਸੀ। ਇਸੇ ਵਜ੍ਹਾ ਤੋਂ ਅਭਿਜੀਤ ਨੇ ਮਾਮਲੇ ਨੂੰ ਸੈਟਲ ਕਰਨ ਲਈ ਦਿਵਿਆ ਨੂੰ 2 ਜਨਵਰੀ ਨੂੰ ਸਿਟੀ ਪੁਆਇੰਟ ਹੋਟਲ ਬੁਲਾਇਆ ਸੀ। ਉਹ ਉਸ ਨੂੰ ਤਸਵੀਰਾਂ ਡਿਲੀਟ ਕਰ ਲਈ ਕਹਿ ਰਿਹਾ ਸੀ ਪਰ ਦਿਵਿਆ ਅਜਿਹਾ ਨਹੀਂ ਚਾਹੁੰਦੀ ਸੀ। ਇਸ ਨੂੰ ਲੈ ਕੇ ਦੋਹਾਂ ਵਿਚਾਲੇ ਅਣਬਣ ਹੋਈ ਅਤੇ ਉਸ ਨੇ ਦਿਵਿਆ ਨੂੰ ਗੋ.ਲੀ ਮਾਰ ਦਿੱਤੀ।

error: Content is protected !!