ਜਲੰਧਰ ‘ਚ ਕੁੜੀ ਨਾਲ ਗੈਂਗਰੇਪ ਕਰ ਕੇ ਬਣਾਈੇ ਵੀਡੀਓ

ਜਲੰਧਰ ‘ਚ ਕੁੜੀ ਨਾਲ ਗੈਂਗਰੇਪ ਕਰ ਕੇ ਬਣਾਈੇ ਵੀਡੀਓ

ਵੀਓਪੀ ਬਿਊਰੋ – ਜਲੰਧਰ ‘ਚ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭੂਆ ਦੇ ਮੁੰਡਿਆਂ ਨੂੰ ਰੋਟੀ ਦੇਣ ਗਈ ਕੁੜੀ ਨੂੰ ਰਸਤੇ ‘ਚ ਆਉਂਦੇ ਦੋ ਮੁੰਡਿਆਂ ਨੇ ਜਬਰਨ ਰੋਕ ਲਿਆ ਅਤੇ ਆਪਣੇ ਨਾਲ ਘਰ ‘ਚ ਵਾੜ ਲਿਆ। ਇਸ ਦੌਰਾਨ ਉਨ੍ਹਾਂ ਨੇ ਦੂਸਰੀ ਮੰਜ਼ਿਲ ‘ਤੇ ਲਿਜਾ ਕੇ ਲੜਕੀ ਦੇ ਨਾਲ ਗੈਂਗਰੇਪ ਕੀਤਾ।

ਜਿਨ੍ਹਾਂ ਦੋ ਮੁੰਡਿਆਂ ਵੱਲੋਂ ਗੈਂਗ ਰੇਪ ਕੀਤਾ ਗਿਆ ਹੈ, ਉਹਨਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਇਕ ਮਹੀਨੇ ਪਹਿਲਾਂ ਦਾ ਹੈ ਜਦੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ।

ਜਿਸ ਕਮਰੇ ਵਿੱਚ ਕੁੜੀ ਦੇ ਨਾਲ ਗੈਂਗ ਰੇਪ ਹੋਇਆ, ਉੱਥੇ ਕਿਸੇ ਨੇ ਮੋਬਾਇਲ ਤੋਂ ਵੀਡੀਓ ਵੀ ਬਣਾ ਲਈ।

ਵੀਡੀਓ ਸੋਸ਼ਲ ਮੀਡੀਆ ‘ਤੇ ਜਨਤਕ ਹੋਣ ਤੋਂ ਬਾਅਦ ਮਾਪਿਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਇੱਕ ਦੀ ਪੁਲਿਸ ਵੱਲੋਂ ਐਤਵਾਰ ਰਾਤ ਮਾਮਲਾ ਦਰਜ ਕੀਤਾ।

error: Content is protected !!