ਇੰਸਟਾਗ੍ਰਾਮ ਉਤੇ ਬਣਾ ਲਿਆ ਨਵਾਂ ਯਾਰ, ਯੂਟਿਊਬ ਤੋਂ ਲੱਭੀ BP ਘਟਾਉਣ ਵਾਲੀ ਦਵਾਈ, ਓਵਰਡੋਜ਼ ਦਾ ਟੀਕਾ ਲਾ ਕੇ ਪਤੀ ਨੂੰ ਦਿੱਤੀ ਦਰਦਨਾਕ ਮੌ.ਤ

ਇੰਸਟਾਗ੍ਰਾਮ ਉਤੇ ਬਣਾ ਲਿਆ ਨਵਾਂ ਯਾਰ, ਯੂਟਿਊਬ ਤੋਂ ਲੱਭੀ BP ਘਟਾਉਣ ਵਾਲੀ ਦਵਾਈ, ਓਵਰਡੋਜ਼ ਦਾ ਟੀਕਾ ਲਾ ਕੇ ਪਤੀ ਨੂੰ ਦਿੱਤੀ ਦਰਦਨਾਕ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਹਰਿਆਣਾ ਦੇ ਯਮੂਨਾਨਗਰ ‘ਚ ਇਕ ਔਰਤ ਨੇ ਸੋਸ਼ਲ ਮੀਡੀਆ ‘ਤੇ ਨਵਾਂ ਯਾਰ ਬਣਾ ਕੇ ਪਤੀ ਖ਼ਿਲਾਫ਼ ਰੂਹ ਕੰਬਾਊ ਸਾਜ਼ਿਸ਼ ਰਚੀ। ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਖਿਲਾਫ ਅਜਿਹੀ ਸਾਜ਼ਿਸ਼ ਰਚੀ ਕਿ ਅਧਿਕਾਰੀ ਵੀ ਹੈਰਾਨ ਰਹਿ ਗਏ। ਔਰਤ ਨੇ ਆਪਣੇ ਬੁਆਏਫ੍ਰੈਂਡ ਅਤੇ ਉਸ ਦੇ ਇਕ ਹੋਰ ਸਾਥੀ ਨਾਲ ਮਿਲ ਕੇ ਪਤੀ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ। ਪੁਲਿਸ ਤੋਂ ਬਚਣ ਲਈ ਅਤੇ ਆਪਣੇ ਪਤੀ ਦੀ ਮੌ.ਤ ਨੂੰ ਕ.ਤ.ਲ ਨਾ ਲੱਗੇ, ਇਹ ਯਕੀਨੀ ਬਣਾਉਣ ਲਈ ਔਰਤ ਯੂ-ਟਿਊਬ ‘ਤੇ ਕ.ਤ.ਲ ਦੇ ਨਵੇਂ-ਨਵੇਂ ਤਰੀਕੇ ਖੋਜਦੀ ਸੀ। ਉਸ ਨੂੰ ਯੂਟਿਊਬ ‘ਤੇ ਹੀ ਟੀਕੇ ਲਗਾ ਕੇ ਬਲੱਡ ਪ੍ਰੈਸ਼ਰ ਘੱਟ ਕਰਨ ਦਾ ਖ਼ਤਰਨਾਕ ਵਿਚਾਰ ਆਇਆ।


ਦਰਅਸਲ, ਯਮੂਨਾਨਗਰ ਜ਼ਿਲ੍ਹੇ ਦੇ ਮੁਨਸੀਬਲ ਪਿੰਡ ਦੀ ਰਹਿਣ ਵਾਲੀ ਨੀਤੂ ਦੀ ਲਾ.ਸ਼ 4 ਜਨਵਰੀ ਨੂੰ ਖੇਤਾਂ ਵਿੱਚੋਂ ਮਿਲੀ ਸੀ। ਨੀਤੂ ਦੀ ਬਾਂਹ ‘ਤੇ ਟੀਕੇ ਦੇ ਨਿਸ਼ਾਨ ਸਨ। ਪੁਲਿਸ ਨੇ ਦੇਖਿਆ ਤਾਂ ਪਹਿਲੀ ਨਜ਼ਰ ‘ਚ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਉਸ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਹੈ ਪਰ ਪਤਾ ਲੱਗਾ ਕਿ ਨੀਤੂ ਨੇ ਕੋਈ ਨਸ਼ਾ ਨਹੀਂ ਕੀਤਾ। ਪੋਸਟ ਮਾਰਟਮ ਰਿਪੋਰਟ ‘ਚ ਨੀਤੂ ਦੀ ਮੌ.ਤ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀ ਦਵਾਈ ਦੀ ਓਵਰ.ਡੋਜ਼ ਕਾਰਨ ਹੋਈ ਦੱਸੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਨੀਤੂ ਦੀ ਪਤਨੀ ਮੀਨਾਕਸ਼ੀ ਦੇ ਮੋਬਾਈਲ ਕਾਲ ਡਿਟੇਲ ਹਾਸਲ ਕੀਤੇ। ਇਸ ਨਾਲ ਸ਼ੱਕ ਹੋਰ ਵਧ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ।

ਨੀਤੂ ਦੀ ਹੱਤਿ.ਆ ਦੇ ਦੋਸ਼ ‘ਚ ਨੀਤੂ ਦੀ ਪਤਨੀ ਮੀਨਾਕਸ਼ੀ ਅਤੇ ਸੋਨੀਪਤ ਦੇ ਸਾਹਿਲ ਅਤੇ ਖਰਖੌਦਾ ਦੇ ਅਮਨ ਨੂੰ ਪੁਲਿਸ ਨੇ ਗ੍ਰਿਫ.ਤਾਰ ਕੀਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਮੀਨਾਕਸ਼ੀ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਸਾਹਿਲ ਨਾਲ ਰਹਿਣਾ ਚਾਹੁੰਦੀ ਸੀ, ਜੋ ਕਿ ਉਸ ਦੇ ਪਤੀ ਕਾਰਨ ਸੰਭਵ ਨਹੀਂ ਸੀ। ਪੁਲਿਸ ਨੇ ਸਾਹਿਲ ਅਤੇ ਅਮਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਹਿਲ ਦੀ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ‘ਤੇ ਮੀਨਾਕਸ਼ੀ ਨਾਲ ਦੋਸਤੀ ਹੋਈ ਸੀ, ਜੋ ਪਿਆਰ ‘ਚ ਬਦਲ ਗਈ। ਦੋਵੇਂ ਰੋਜ਼ ਮੋਬਾਈਲ ‘ਤੇ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਸਨ। ਹੌਲੀ-ਹੌਲੀ ਮੀਨਾਕਸ਼ੀ ਦੇ ਦਿਮਾਗ ‘ਚ ਪਿਆਰ ਦਾ ਭੂਤ ਇੰਨਾ ਸਵਾਰ ਹੋ ਗਿਆ ਕਿ ਉਸ ਨੇ ਆਪਣੇ ਪਤੀ ਨੀਤੂ ਤੋਂ ਛੁਟਕਾਰਾ ਪਾ ਕੇ ਸਾਹਿਲ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ।
ਇਸ ਤੋਂ ਬਾਅਦ ਮੀਨਾਕਸ਼ੀ ਨੇ ਯੂ-ਟਿਊਬ ‘ਤੇ ਕਤਲ ਦਾ ਤਰੀਕਾ ਸਰਚ ਕੀਤਾ। ਜਦੋਂ ਮੀਨਾਕਸ਼ੀ ਨੂੰ ਇਸ ਦਾ ਖ਼ਿਆਲ ਆਇਆ ਤਾਂ ਉਸ ਨੇ ਇੱਕ ਸਾਜ਼ਿਸ਼ ਰਚੀ। ਉਸ ਨੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ 4 ਟੀਕੇ ਲਾਉਣ ਦਾ ਆਦੇਸ਼ ਦਿੱਤਾ। ਇਸ ਸਾਜ਼ਿਸ਼ ਵਿੱਚ ਮੀਨਾਕਸ਼ੀ ਦੇ ਬੁਆਏਫ੍ਰੈਂਡ ਸਾਹਿਲ ਨੇ ਆਪਣੇ ਦੋਸਤ ਅਮਨ ਨੂੰ ਵੀ ਸ਼ਾਮਲ ਕੀਤਾ ਸੀ।

error: Content is protected !!