ਸ਼ੇਅਰ ਬਾਜ਼ਾਰ ਡਿੱਗਾ ਮੂੰਧੇ ਮੂੰਹ, ਲੋਕਾਂ ਦੇ 4 ਤੋਂ 5 ਲੱਖ ਕਰੋੜ ਰੁਪਏ ਦੇਖਦੇ ਹੀ ਦੇਖਦੇ ਹੋਏ ਮਿੱਟੀ, ਅੱਜ ਕੁਝ ਸਹਾਰਾ ਮਿਲਣ ਦੀ ਆਸ
ਮੁੰਬਈ (ਵੀਓਪੀ ਬਿਊਰੋ)- ਵਿਆਜ ਦਰਾਂ ‘ਚ ਕਟੌਤੀ ਅਤੇ ਚੀਨ ਦੀ ਅਰਥਵਿਵਸਥਾ ਪਟੜੀ ‘ਤੇ ਮੁੜਨ ਦੀ ਉਮੀਦ ਨਾਲ ਜੂਝ ਰਹੇ ਨਿਵੇਸ਼ਕਾਂ ਦੀ ਕਮਜ਼ੋਰ ਭਾਵਨਾ ਕਾਰਨ ਵਿਸ਼ਵ ਬਾਜ਼ਾਰ ‘ਚ ਆਈ ਗਿਰਾਵਟ ਦੇ ਵਿਚਕਾਰ ਸਥਾਨਕ ਪੱਧਰ ‘ਤੇ ਜਾਰੀ ਕੀਤੇ ਗਏ ਤਿਮਾਹੀ ਨਤੀਜਿਆਂ ‘ਚ HDFC ਬੈਂਕ ਦਾ ਕਰਜ਼ਾ-ਜਮਾ ਅਨੁਪਾਤ ਖਤਰਨਾਕ ਪੱਧਰ ‘ਤੇ ਹੈ।
ਸਟਾਕ ਮਾਰਕੀਟ ਵਿੱਚ ਅੱਜ ਵੱਡਾ ਹੰਗਾਮਾ ਹੋਇਆ ਕਿਉਂਕਿ ਇਸ ਹੈਵੀਵੇਟ ਬੈਂਕ ਦੇ ਸ਼ੇਅਰ ਲਗਭਗ 8.5 ਪ੍ਰਤੀਸ਼ਤ ਤੱਕ ਡਿੱਗ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1628.01 ਅੰਕ ਜਾਂ 2.23 ਫੀਸਦੀ ਡਿੱਗ ਕੇ 72 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 71,500.76 ਅੰਕ ‘ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 460.35 ਅੰਕ ਜਾਂ 2.09 ਫੀਸਦੀ ਡਿੱਗ ਕੇ 22 ਹਜ਼ਾਰ ਅੰਕ ਹੇਠਾਂ 21,571.95 ਅੰਕ ‘ਤੇ ਆ ਗਿਆ।