ਆਨੰਦ ਮਾਨਣ ਗਏ ਪੰਜ ਦੋਸਤਾਂ ਨਾਲ ਵਰਤ ਗਿਆ ਭਾਣਾ, ਖੱਡ ‘ਚ ਗੱਡੀ ਡਿੱਗਣ ਕਾਰਨ ਪੰਜਾਂ ਦੀ ਮੌ.ਤ

ਆਨੰਦ ਮਾਨਣ ਗਏ ਪੰਜ ਦੋਸਤਾਂ ਨਾਲ ਵਰਤ ਗਿਆ ਭਾਣਾ, ਖੱਡ ‘ਚ ਗੱਡੀ ਡਿੱਗਣ ਕਾਰਨ ਪੰਜਾਂ ਦੀ ਮੌ.ਤ

ਕਿੰਨੌਰ (ਵੀਓਪੀ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਕਿਨੌਰ ਵਿੱਚ ਵਾਪਰਿਆ ਅਤੇ ਜਿੱਥੇ ਬੋਲੈਰੋ ਗੱਡੀ ਡੂੰਘੀ ਖਾਈ ਵਿੱਚ ਡਿੱਗ ਗਈ।

ਇਸ ਹਾਦਸੇ ਵਿੱਚ 5 ਨੌਜਵਾਨਾਂ ਅਭਿਸ਼ੇਕ (23), ਖਵਾਨਗੀ ਦੇ ਤਨੁਜ (22), ਸ਼ੌਗ ਸਾਂਗਲਾ ਦੇ ਅਰੁਣ (29), ਸਪਨੀ ਸਾਂਗਲਾ ਦੇ ਉਪੇਂਦਰ (24) ਅਤੇ ਚਰਨਗ ਪਿੰਡ ਦੇ ਸਮੀਰ (25) ਦੀ ਮੌਤ ਹੋ ਗਈ।

ਸਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਖੱਡ ਇੰਨੀ ਡੂੰਘੀ ਸੀ ਕਿ ਬੋਲੈਰੋ ਪਲਟ ਕੇ ਸਤਲੁਜ ਕੰਢੇ ਪਹੁੰਚ ਗਈ। ਐਸਪੀ ਕਿੰਨੌਰ ਵਿਵੇਕ ਚਹਿਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਸਾਰੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ।

ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!