ਪੁਲਿਸ ਮੁਤਾਬਕ- ਬੇਅਦਬੀ ਦੇ ਕਥਿਤ ਮੁਲਜ਼ਮ ਨੂੰ ਮਾਰਨ ਵਾਲੇ ਨਿਹੰਗ ‘ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ, ਕੁਲੜ ਪੀਜ਼ਾ ਵਾਲੇ ਨੇ ਵੀ ਲਾਏ ਸੀ ਪੈਸੇ ਮੰਗਣ ਦੇ ਦੋਸ਼

ਪੁਲਿਸ ਮੁਤਾਬਕ- ਬੇਅਦਬੀ ਦੇ ਕਥਿਤ ਮੁਲਜ਼ਮ ਨੂੰ ਮਾਰਨ ਵਾਲੇ ਨਿਹੰਗ ‘ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ, ਕੁਲੜ ਪੀਜ਼ਾ ਵਾਲੇ ਨੇ ਵੀ ਲਾਏ ਸੀ ਪੈਸੇ ਮੰਗਣ ਦੇ ਦੋਸ਼

ਵੀਓਪੀ ਬਿਊਰੋ – ਫਗਵਾੜਾ ‘ਚ ਬੇਅਦਬੀ ਦੇ ਸ਼ੱਕ ‘ਚ ਹੋਏ ਕਤਲ ਮਾਮਲੇ ‘ਚ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਬੁੱਧਵਾਰ ਨੂੰ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਕਥਿਤ ਮੁਲਜ਼ਮ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਦਾ ਸ਼ੁਰੂ ਤੋਂ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ।

ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਕਰ ਕੇ ਏਡੀਜੀਪੀ ਢਿੱਲੋਂ ਨੇ ਦੱਸਿਆ ਕਿ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਪੇਸ਼ੇਵਰ ਅਪਰਾਧੀ ਹੈ। ਉਸ ਦੀ ਆਮਦਨ ਦੇ ਸਰੋਤ ਵੀ ਸ਼ੱਕੀ ਹਨ। ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕ ਹੈ ਕਿ ਹੋਰਨਾਂ ਅਪਰਾਧਿਕ ਮਾਮਲਿਆਂ ਦੀ ਤਰ੍ਹਾਂ ਉਸ ਉੱਪਰ ਕ’ਤਲ ਦਾ ਵੀ ਕੇਸ ਹੈ।

ਉਹ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਪਲੋਡ ਕਰਕੇ ਫੰਡ ਇਕੱਠਾ ਕਰਦਾ ਹੈ ਅਤੇ ਅਪਰਾਧਿਕ ਮਾਨਸਿਕਤਾ ਵਾਲਾ ਵਿਅਕਤੀ ਹੈ। ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਦੱਸ ਦੇਈਏ ਕਿ ਕਪੂਰਥਲਾ ਪੁਲਿਸ ਨੇ ਮੁਲਜ਼ਮ ਰਮਨਦੀਪ ਸਿੰਘ ਮੰਗੂਮੱਠ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਪਿੱਛਲੇ ਦਿਨੀਂ ਨਿਹੰਗ ਮੰਗੂ ਮੱਠ ਜਲੰਧਰ ਵਿੱਚ ਮਸ਼ਹੂਰ ਤੇ ਵਿਵਾਦਤ ਕੁਲੜ ਪੀਜਾ ਵਾਲਿਆਂ ਕੋਲ ਵੀ ਗਿਆ ਸੀ ਅਤੇ ਕਿਹਾ ਸੀ ਇਹ ਜੋ ਸਮਾਜ ਵਿਰੋਧੀ ਵੀਡੀਓ ਅਪਲੋਡ ਕਰਦੇ ਹਨ ਮਾਫ਼ੀ ਮੰਗਣ, ਇਸ ਤੋਂ ਬਾਅਦ ਕੁਲੜ ਪੀਜਾ ਵਾਲੇ ਨੇ ਦੋਸ਼ ਲਾਇਆ ਕਿ ਉਕਤ ਨਿਹੰਗ ਉਸ ਨੂੰ ਬਲੈਕਮੇਲ ਕਰ ਕੇ ਪੈਸੇ ਮੰਗ ਰਿਹਾ ਸੀ।

error: Content is protected !!