ਹੁਸ਼ਿਆਰਪੁਰ ਦੇ ਨੌਜਵਾਨ ਨੂੰ ਦੁਬਈ ਵਿਚ ਗੋ.ਲ਼ੀ ਮਾਰਨ ਦੇ ਹੁਕਮ ! ਤੜਕੇ ਆਏ ਫੋਨ ਨੇ ਪਰਿਵਾਰ ਦੇ ਸਾਹ ਸੂਤੇ

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਦੁਬਈ ਵਿਚ ਗੋ.ਲ਼ੀ ਮਾਰਨ ਦੇ ਹੁਕਮ ! ਤੜਕੇ ਆਏ ਫੋਨ ਨੇ ਪਰਿਵਾਰ ਦੇ ਸਾਹ ਸੂਤੇ

ਵੀਓਪੀ ਬਿਊਰੋ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਸਰਹਾਲਾ ਕਲਾਂ ਦਾ ਇਕ ਨੌਜਵਾਨ ਦੁਬਈ ਦੀ ਜੇਲ੍ਹ ਵਿਚ ਪਿਛਲੇ ਚਾਰ ਸਾਲਾਂ ਤੋਂ ਬੰਦ ਹੈ। ਹੁਣ ਦੁਬਈ ਵਿਚ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਅਧੀਨ ਉਸ ਨੂੰ ਗੋ.ਲੀ ਮਾਰਨ ਦੇ ਹੁਕਮ ਜਾਂ 60 ਲੱਖ਼ ਰੁਪਏ ਦੀ ਬਲੱਡ ਮਨੀ ਜਲਦ ਜਮ੍ਹਾਂ ਕਰਵਾਉਣ ਦੇ ਹੁਕਮ ਮਿਲੇ ਹਨ। ਇਹ ਸੂਚਨਾ ਮਿਲਦਿਆਂ ਹੀ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਉੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਦੇ ਵਿਜੇ ਕੁਮਾਰ, ਮਾਤਾ, ਬਬਲੀ, ਪਿਤਾ ਤਿਲਕ ਰਾਜ, ਗੁਰਪ੍ਰੀਤ ਕੌਰ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਰਪੰਚ ਮੋਹਣ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚਰਨਜੀਤ ਸਿੰਘ 17 ਫ਼ਰਵਰੀ 2020 ਨੂੰ ਦੁਬਈ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨਿਆਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਲੜਕੇ ਚਰਨਜੀਤ ਸਮੇਤ ਅੱਠ ਲੜਕਿਆਂ ’ਤੇ ਸ਼ਰਾਬ ਤਸਕਰੀ ਮਾਮਲੇ ਵਿਚ ਛਾਪਾਮਾਰੀ ਕੀਤੀ ਸੀ ਅਤੇ ਮੌਕੇ ਤੋਂ ਚਰਨਜੀਤ ਸਿੰਘ ਅਤੇ ਤਿੰਨ ਨੌਜਵਾਨਾਂ ਨੂੰ ਦੁਬਈ ਦੀ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਚਾਰ ਉੱਥੋਂ ਭੱਜਣ ਵਿਚ ਸਫਲ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਕਾਬੂ ਨੌਜਵਾਨਾਂ ਨੂੰ ਇੱਕ ਇੱਕ ਸਾਲ ਦੀ ਕੈਦ ਹੋਈ ਸੀ, ਜਦਕਿ ਚਰਨਜੀਤ ਸਿੰਘ ਨੂੰ ਇੱਕ ਪਾਕਿਸਤਾਨ ਦੇ ਰਾਵਲਪਿੰਡੀ ਦੇ ਅਫਜ਼ਲ ਅਤੀਕ ਪੁੱਤਰ ਰਸ਼ੀਦ ਮੁਹੰਮਦ ਦੇ ਕਤਲ ਵਿਚ ਨਾਮਜ਼ਦ ਕਰ ਲਿਆ ਸੀ।

30 ਮਾਰਚ 2020 ਨੂੰ ਫ਼ੋਨ ਕਰ ਕੇ ਚਰਨਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਕ.ਤ.ਲ ਕੇਸ ਵਿਚ ਕਿਸੇ ਵੀ ਸਮੇਂ ਮੌਤ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਪੰਜਾਬ ਸਰਕਾਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਐਸ ਪੀ ਉਬਰਾਏ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਸੀ ਅਤੇ ਜਿਨ੍ਹਾਂ ਦੇ ਦਖ਼ਲ ਤੋਂ ਬਾਅਦ ਚਰਨਜੀਤ ਸਿੰਘ ਦੀ ਮੌ.ਤ ਦੀ ਸਜ਼ਾ ਰੁਕ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਚਾਨਕ ਫ਼ਿਰ ਉਨ੍ਹਾਂ ਦੇ ਪੁੱਤਰ ਨੇ ਫ਼ੋਨ ’ਤੇ ਦੱਸਿਆ ਕਿ ਮੌ.ਤ ਦੀ ਸਜ਼ਾ ਰੋਕਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਦੀ ਕਿਸੇ ਨੇ ਵੀ ਪੈਰਵੀ ਨਹੀਂ ਕੀਤੀ ਅਤੇ ਨਾ ਹੀ ਬਲੱਡ ਮਨੀ ਦਾ ਪ੍ਰਬੰਧ ਹੋਇਆ, ਜਿਸ ਕਾਰਨ ਹੁਣ ਮੁੜ ਇੱਕ ਹਫ਼ਤੇ ਵਿਚ ਉਨ੍ਹਾਂ ਦੇ ਲੜਕੇ ਨੂੰ ਮੌ.ਤ ਦੀ ਸਜ਼ਾ ਦੇਣ ਜਾਂ 60 ਲੱਖ਼ ਰੁਪਏ ਬਲੱਡ ਮਨੀ ਦੀ ਸ਼ਰਤ ਨਿਭਾਉਣ ਦਾ ਫ਼ੈਸਲਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਲੜਕੇ ਦੀ ਮੌਤ ਨੇੜੇ ਦਿਖ਼ਾਈ ਦੇ ਰਹੀ ਹੈ। ਉਨ੍ਹਾਂ ਫ਼ਿਰ ਤੋਂ ਪੰਜਾਬ, ਕੇਂਦਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸੈਂਟਰਲ ਜੇਲ ਅਲਬਾਟਲਾ ਆਬੂਧਾਬੀ ਵਿਚ ਕੈਦ ਲੜਕੇ ਦੀ ਜਾਨ ਬਚਾਈ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੇ ਦੀ ਜਾਨ ਬਚਾਉਣ ਲਈ ਉਨ੍ਹਾਂ ਪਿੰਡ ਸਰਹਾਲਾ ਕਲਾਂ ਵਿਚਲਾ ਮਕਾਨ ਵੀ ਵੇਚਿਆ ਹੈ ਪਰ ਮਕਾਨ ਖ਼ਰੀਦਣ ਵਾਲਾ ਉਨ੍ਹਾਂ ਨੂੰ ਪੈਸੇ ਨਹੀਂ ਦੇ ਰਿਹਾ ਜਿਸ ਕਾਰਨ ਪੈਸੇ ਦਾ ਪ੍ਰਬੰਧ ਵੀ ਮੁਸ਼ਕਿਲ ਲੱਗਦਾ ਹੈ।

error: Content is protected !!