ਸੋਨੂੰ ਸੂਦ ਦੇ ਹਮਸ਼ਕਲ ਨੇ ਮੰਗੇ ਪੈਸੇ, ਫਰਜ਼ੀ ਵੀਡੀਓ ਨੇ ਅਭਿਨੇਤਾ ਨੂੰ ਪਾਇਆ ਪਰੇਸ਼ਾਨੀ ‘ਚ

ਸੋਨੂੰ ਸੂਦ ਦੇ ਹਮਸ਼ਕਲ ਨੇ ਮੰਗੇ ਪੈਸੇ, ਫਰਜ਼ੀ ਵੀਡੀਓ ਨੇ ਅਭਿਨੇਤਾ ਨੂੰ ਪਾਇਆ ਪਰੇਸ਼ਾਨੀ ‘ਚ

ਮੁੰਬਈ (ਵੀਓਪੀ ਬਿਊਰੋ) : ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਧੂਮ ਮਚਾਉਣ ਵਾਲੇ ਪੰਜਾਬ ਦੇ ਸ਼ੇਰ ਅਭਿਨੇਤਾ ਸੋਨੂੰ ਸੂਦ ਨੂੰ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਕ ਫਾਲੋਅਰਜ਼ ਨੇ ਖੁਦ ਦੀ ਇਕ ਫਰਜ਼ੀ ਵੀਡੀਓ ਭੇਜੀ ਸੀ। ਅਦਾਕਾਰ ਨੇ ਟਵਿੱਟਰ ‘ਤੇ ਸਪੱਸ਼ਟ ਕੀਤਾ ਕਿ ਵੀਡੀਓ ‘ਚ ਦਿਖਾਇਆ ਗਿਆ ਵਿਅਕਤੀ ਸੂਦ ਨਹੀਂ ਹੈ।

ਉਸ ਨੇ ਇਸ ਪੋਸਟ ਦੇ ਨਾਲ ਇੱਕ ਫਰਜ਼ੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ (ਜਾਅਲੀ) ਸੂਦ ਇਲਾਜ ਲਈ ਪੈਸੇ ਦੀ ਲੋੜ ਵਾਲੇ ਇੱਕ ਪਰਿਵਾਰ ਨਾਲ ਗੱਲਬਾਤ ਕਰਦਾ ਹੈ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਾ ਭਰੋਸਾ ਦਿੰਦਾ ਹੈ।

ਅਭਿਨੇਤਾ ਨੇ ਕੈਪਸ਼ਨ ਵਿੱਚ ਲਿਖਿਆ, ਮੇਰੀ ਫਿਲਮ ਫਰਜ਼ੀ ਅਤੇ ਫਰਜ਼ੀ ਲੋਨ ਐਪਸ ਨਾਲ ਜੁੜੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਤਾਜ਼ਾ ਘਟਨਾ ਹੈ ਜਿੱਥੇ ਕਿਸੇ ਨੇ ਸੋਨੂੰ ਸੂਦ ਹੋਣ ਦਾ ਬਹਾਨਾ ਬਣਾ ਕੇ ਵੀਡੀਓ ਕਾਲ ਰਾਹੀਂ ਇੱਕ ਅਣਜਾਣ ਪਰਿਵਾਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ। ਇਸ ਜਾਲ ਵਿੱਚ ਕਈ ਬੇਕਸੂਰ ਲੋਕ ਫਸ ਜਾਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਨੂੰ ਅਜਿਹੀਆਂ ਕਾਲਾਂ ਆਉਂਦੀਆਂ ਹਨ ਤਾਂ ਸੁਚੇਤ ਰਹੋ।

error: Content is protected !!