‘ਮੇਰਾ ਕੀ ਕਸੂਰ ਮੈਂ ਮੰਦਰ ਕਿਉਂ ਨਹੀਂ ਜਾ ਸਕਦਾ’, ਰਾਹੁਲ ਗਾਂਧੀ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਪਾਇਆ ਘੇਰਾ

‘ਮੇਰਾ ਕੀ ਕਸੂਰ ਮੈਂ ਮੰਦਰ ਕਿਉਂ ਨਹੀਂ ਜਾ ਸਕਦਾ’, ਰਾਹੁਲ ਗਾਂਧੀ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਪਾਇਆ ਘੇਰਾ

ਵੀਓਪੀ ਬਿਊਰੋ, ਨਵੀਂ ਦਿੱਲੀ-ਕਾਂਗਰਸ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਇਸ ਸਮੇਂ ਅਸਾਮ ‘ਚ ਚੱਲ ਰਹੀ ਹੈ। ਜਿੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੈਸ਼ਨਵ ਸੰਤ ਸ਼੍ਰੀਮੰਤ ਸੰਕਰਦੇਵ ਦੇ ਜਨਮ ਸਥਾਨ ‘ਤੇ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਅਸਾਮ ਦੇ ਬਤਦਰਾਵਾ ਪੁਲਿਸ ਸਟੇਸ਼ਨ ਦੇ ਪ੍ਰਬੰਧਕਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਖ਼ਤਮ ਹੋਣ ‘ਤੇ ਹੀ ਮੰਦਰ ਦਾ ਦੌਰਾ ਕਰਨ ਲਈ ਕਿਹਾ ਹੈ। ਮੰਦਿਰ ਦੇ ਬਾਹਰ ਮੌਜੂਦ ਕਾਂਗਰਸੀ ਨੇਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, “ਮੇਰਾ ਕੀ ਕਸੂਰ ਹੈ ਕਿ ਮੈਨੂੰ ਮੰਦਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।”


ਕਾਂਗਰਸ ਨੇਤਾ ਰਾਹੁਲ ਗਾਂਧੀ ਫਿਲਹਾਲ ਵੈਸ਼ਨਵ ਸੰਤ ਸ਼੍ਰੀਮੰਤ ਸੰਕਰਦੇਵ ਦੇ ਜਨਮ ਸਥਾਨ ‘ਤੇ ਪਹੁੰਚ ਗਏ ਹਨ ਪਰ ਇੱਥੇ ਉਹਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਲਿਆ। ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਮੰਦਰ ‘ਚ ਪ੍ਰਵੇਸ਼ ਨਾ ਮਿਲਣ ਦਾ ਕਾਰਨ ਜਾਣਨਾ ਚਾਹੁੰਦੇ ਹਨ। ਰਾਹੁਲ ਗਾਂਧੀ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, “ਕੀ ਸਮੱਸਿਆ ਹੈ? ਮੈਂ ਅੰਦਰ ਕਿਉਂ ਨਹੀਂ ਜਾ ਸਕਦਾ, ਮੇਰਾ ਕੀ ਕਸੂਰ ਹੈ ਕਿ ਮੈਂ ਮੰਦਰ ਨਹੀਂ ਜਾ ਸਕਦਾ।”
ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਨੇਤਾ ਗੌਰਵ ਗੋਗੋਈ, ਜੈਰਾਮ ਰਮੇਸ਼ ਅਤੇ ਹੋਰ ਵੀ ਨਜ਼ਰ ਆ ਰਹੇ ਹਨ। ਜੈਰਾਮ ਰਮੇਸ਼ ਨੇ ਕਿਹਾ, “ਇਹ ਲੋਕਤੰਤਰ ਦਾ ਕਤਲ ਹੈ ਕਿ ਇੱਕ ਵਿਅਕਤੀ ਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਇੱਥੋਂ ਦੇ ਸੰਸਦ ਮੈਂਬਰ ਨੂੰ ਵੀ ਮੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ?” ਜੈਰਾਮ ਰਮੇਸ਼ ਨੇ ਅੱਗੇ ਕਿਹਾ, “ਅਸੀਂ ਇੱਕ ਲੋਕਤੰਤਰੀ ਦੇਸ਼ ਵਿਚ ਰਹਿੰਦੇ ਹਾਂ। ਪਰ ਸਥਾਨਕ ਸੰਸਦ ਮੈਂਬਰ ਗੌਰਵ ਗੋਗੋਈ ਨੂੰ ਵੀ ਇੱਥੇ ਹੀ ਰੋਕਿਆ ਜਾ ਰਿਹਾ ਹੈ। ਇਹ ਬੇਇਨਸਾਫ਼ੀ ਹੈ।”

error: Content is protected !!