ਆ ਕੇ ਤਾਂ ਦਿਖਾਓ ਔਕਾਤ ਪਤਾ ਚੱਲ ਜੂ, ਦਿਆਂਗੇ ਪ੍ਰਸ਼ਾਦ…ਗਰਜੀ ਪ੍ਰੋ. ਲਕਸ਼ਮੀਕਾਂਤ ਚਾਵਲਾ, ਦੁਰਗਿਆਨਾ ਤੀਰਥ ਨੂੰ ਉਡਾਉਣ ਦੀ ਧਮਕੀ ਉਤੇ ਅਤ.ਵਾਦੀ ਪੰਨੂ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਆ ਕੇ ਤਾਂ ਦਿਖਾਓ ਔਕਾਤ ਪਤਾ ਚੱਲ ਜੂ, ਦਿਆਂਗੇ ਪ੍ਰਸ਼ਾਦ…ਗਰਜੀ ਪ੍ਰੋ. ਲਕਸ਼ਮੀਕਾਂਤ ਚਾਵਲਾ, ਦੁਰਗਿਆਨਾ ਤੀਰਥ ਨੂੰ ਉਡਾਉਣ ਦੀ ਧਮਕੀ ਉਤੇ ਅਤ.ਵਾਦੀ ਪੰਨੂ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਵੀਓਪੀ ਬਿਊਰੋ,ਅੰਮ੍ਰਿਤਸਰ : ਬੀਤੇ ਦਿਨੀਂ ਸ਼੍ਰੀ ਦੁਰਗਿਆਣਾ ਤੀਰਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੀਰਥ ਅਸਥਾਨ ਦੇ ਦਫਤਰ ਉਤੇ ਫੋਨ ਕਰ ਕੇ ਦਿੱਤੀ ਗਈ ਸੀ। ਧਮਕੀ ਦੇਣ ਵਾਲਿਆਂ ਨੂੰ ਸ਼੍ਰੀ ਦੁਰਗਿਆਣਾ ਤੀਰਥ ਦੇ ਪ੍ਰਧਾਨ ਪ੍ਰੋਫੈਸਰ ਲਕਸ਼ਮੀਕਾਂਤਾ ਚਾਵਲਾ ਨੇ ਲਲਕਾਰਿਆ ਹੈ। ਉਨ੍ਹਾਂ ਨੇ ਕਿਹਾ,”ਆ ਕੇ ਤਾਂ ਦਿਖਾਓ, ਔਕਾਤ ਪਤਾ ਚੱਲ ਜਾਵੇਗੀ।”
ਚਾਵਲਾ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਲਲਕਾਰਿਆ ਹੈ। ਉਨ੍ਹਾਂ ਕਿਹਾ ਕਿ ਪੰਨੂ ਸਿੱਖ ਨਹੀਂ ਹੈ। ਉਹ ਭਾੜੇ ਦੇ ਲੋਕਾਂ ਦੀ ਵਰਤੋਂ ਕਰ ਕੇ ਇਧਰ-ਉਧਰ ਦੀਆਂ ਗੱਲਾਂ ਕਰਦਾ ਹੈ। ਚਾਵਲਾ ਨੇ ਪੰਨੂ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਸ ‘ਚ ਹਿੰਮਤ ਹੈ ਤਾਂ ਸ੍ਰੀ ਦੁਰਗਿਆਣਾ ਤੀਰਥ ਆਵੇ, ਉਸ ਨੂੰ ਆਪਣੀ ਔਕਾਤ ਦਾ ਪਤਾ ਚੱਲ ਜਾਵੇਗਾ।


ਉਸ ਨੂੰ ਦੁਰਗਿਆਣਾ ਤੀਰਥ ਵਿਖੇ ਪ੍ਰਸ਼ਾਦ ਮਿਲੇਗਾ ਤੇ ਉਸ ਤੋਂ ਪੁੱਛਿਆ ਜਾਵੇਗਾ ਕਿ ਉਹ ਕਿਹੜੀਆਂ ਤਾਕਤਾਂ ਦੇ ਹੱਥਾਂ ‘ਚ ਖੇਡ ਰਿਹਾ ਹੈ। ਪਿਛਲੇ 40 ਸਾਲਾਂ ‘ਚ ਅਜਿਹੇ ਕਈ ਗਿੱਦੜ ਭਬਕੀਆਂ ਆਈਆਂ ਪਰ ਅਸੀਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਪੰਨੂ ਨੇ ਹਾਲ ਹੀ ‘ਚ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਸ੍ਰੀ ਦੁਰਗਿਆਣਾ ਤੀਰਥ ਨੂੰ ਬੰਦ ਕਰ ਕੇ ਇਸ ਦੀਆਂ ਚਾਬੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪ ਦਿੱਤੀਆਂ ਜਾਣ।
ਪ੍ਰੋਫੈਸਰ ਚਾਵਲਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਗੁਰਪਤਵੰਤ ਸਿੰਘ ਪੰਨੂ ‘ਤੇ ਤਰਸ ਆਉਂਦਾ ਹੈ। ਉਹ ਹਾਈਲਾਈਟ ਹੋਣ ਲਈ ਅਜਿਹੀਆਂ ਹਰਕਤਾਂ ਕਰਦਾ ਹੈ ਤੇ ਕਈ ਵਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਗਲਤ ਕੰਮ ਕਰਵਾਉਂਦਾ ਹੈ।

error: Content is protected !!