‘ਪਾਪਾ ਮੈਨੂੰ ਬਚਾ ਲੋ, ਮੈਨੂੰ ਲਟਕਾਉਣ ਲੱਗੇ’ ਰਾਤ ਨੂੰ ਪੁੱਤ ਨੇ ਕੀਤੀ ਕਾਲ, ਤੜਕੇ ਦਰੱਖਤ ਨਾਲ ਬਿਨਾਂ ਕੱਪੜਿਆਂ ਦੇ ਲਟਕੀ ਮਿਲੀ ਲਾ.ਸ਼

‘ਪਾਪਾ ਮੈਨੂੰ ਬਚਾ ਲੋ, ਮੈਨੂੰ ਲਟਕਾਉਣ ਲੱਗੇ’ ਰਾਤ ਨੂੰ ਪੁੱਤ ਨੇ ਕੀਤੀ ਕਾਲ, ਤੜਕੇ ਦਰੱਖਤ ਨਾਲ ਬਿਨਾਂ ਕੱਪੜਿਆਂ ਦੇ ਲਟਕੀ ਮਿਲੀ ਲਾ.ਸ਼


ਵੀਓਪੀ ਬਿਊਰੋ, ਨੈਸ਼ਨਲ-‘ਪਾਪਾ ਮੈਨੂੰ ਬਚਾ ਲਵੋ, ਕੁਝ ਲੋਕਾਂ ਨੇ ਮੈਨੂੰ ਫੜ ਲਿਆ ਹੈ ਤੇ ਫਾਹੇ ਉਤੇ ਲਟਕਾਉਣ ਲੱਗੇ ਹਨ।’ ਇਹ ਗੱਲਾਂ ਪੁੱਤ ਨੇ ਆਪਣੇ ਪਿਤਾ ਨੂੰ ਰਾਤ ਨੂੰ ਫੋਨ ਕਾਲ ਕਰ ਕੇ ਕਹੀਆਂ। ਇਸ ਤੋਂ ਬਾਅਦ ਫੋਨ ਕੱਟਿਆ ਗਿਆ ਤੇ ਤੜਕੇ ਉਸ ਬਿਨਾਂ ਕੱਪੜਿਆਂ ਦੇ ਲਾ.ਸ਼ ਇਕ ਦਰੱਖਤ ਨਾਲ ਲਟਕਦੀ ਮਿਲੀ। ਇਹ ਦਹਿਸ਼ਤ ਭਰਿਆ ਮਾਮਲਾ ਬਰੇਲੀ ਦੇ ਹਾਫਿਜ਼ਗੰਜ ਥਾਣੇ ਦੇ ਇਲਾਕੇ ਦਾ ਹੈ।


ਵੀਰਵਾਰ ਸਵੇਰੇ ਇਕ ਨੌਜਵਾਨ ਦੀ ਨੰਗੀ ਲਾ.ਸ਼ ਦਰੱਖਤ ਨਾਲ ਲਟਕਦੀ ਮਿਲੀ। ਇਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨੌਜਵਾਨ ਦੇ ਸਰੀਰ ‘ਤੇ ਕੱਪੜੇ ਦਾ ਇਕ ਟੁੱਕੜਾ ਨਹੀਂ ਸੀ। ਉਸ ਦੇ ਗਲੇ ਵਿਚ ਪਲਾਸਟਿਕ ਦੀ ਰੱਸੀ ਬੰਨ੍ਹੀ ਹੋਈ ਸੀ। ਦੋਵੇਂ ਪੈਰ ਜ਼ਮੀਨ ਨੂੰ ਛੂਹ ਰਹੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ। ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕ.ਤ.ਲ ਤੋਂ ਬਾਅਦ ਲਾ.ਸ਼ ਨੂੰ ਲਟਕਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਾਫਿਜ਼ਗੰਜ ਦੇ ਪਿੰਡ ਪਰੇਵਾ ਕੁਰਮੀਆਂ ਨਿਵਾਸੀ ਚੰਦਰਪਾਲ ਗੰਗਵਾਰ ਦਾ ਪੁੱਤਰ ਲਕਸ਼ਮਣ ਪ੍ਰਸਾਦ ਦਿੱਲੀ ‘ਚ ਰਹਿ ਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ। ਪਿਤਾ ਚੰਦਰਪਾਲ ਨੇ ਦੱਸਿਆ ਕਿ ਲਕਸ਼ਮਣ ਨੇ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦੇ ਨੰਬਰ ‘ਤੇ ਫੋਨ ਕੀਤਾ। ਉਸ ਨੇ ਦੱਸਿਆ ਕਿ ਉਸ ਕੋਲ ਪੈਸੇ ਨਹੀਂ ਸਨ। ਉਹ ਘਰ ਆਉਣਾ ਚਾਹੁੰਦਾ ਹੈ।

ਇਸ ‘ਤੇ ਉਸ ਦੇ ਖਾਤੇ ‘ਚ 1500 ਰੁਪਏ ਭੇਜ ਦਿੱਤੇ ਗਏ। ਰਾਤ ਕਰੀਬ 10 ਵਜੇ ਉਸ ਨੇ ਦੁਬਾਰਾ ਫੋਨ ਕੀਤਾ। ਇਸ ਵਾਰ ਉਹ ਬਹੁਤ ਘਬਰਾਇਆ ਹੋਇਆ ਸੀ। ਚੰਦਰਪਾਲ ਗੰਗਵਾਰ ਮੁਤਾਬਕ ਉਸ ਦੇ ਪੁੱਤ ਲਕਸ਼ਮਣ ਨੇ ਕਿਹਾ ਸੀ ਕਿ ਉਸ ਨੂੰ ਕੁਝ ਲੋਕਾਂ ਨੇ ਫੜਿਆ ਹੈ। ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਹਨ ਅਤੇ ਉਸ ਨੂੰ ਫਾਹੇ ਉਤੇ ਲਟਕਾਉਣ ਲੱਗੇ ਹਨ। ਇਸ ਤੋਂ ਬਾਅਦ ਕਾਲ ਡਿਸਕਨੈਕਟ ਹੋ ਗਈ। ਪੁੱਤ ਦੀ ਇਹ ਗੱਲ ਸੁਣ ਕੇ ਪਿਤਾ ਸਮੇਤ ਪਰਿਵਾਰ ਦੇ ਸਾਰੇ ਲੋਕ ਪਰੇਸ਼ਾਨ ਹੋ ਗਏ। ਚੰਦਰਪਾਲ ਨੇ ਸਾਰਾ ਮਾਮਲਾ ਪਿੰਡ ਮੁਖੀ ਨੂੰ ਦੱਸਿਆ। ਇਹ ਲੋਕ ਸਵੇਰੇ ਦਿੱਲੀ ਜਾ ਰਹੇ ਸਨ। ਇਸੇ ਦੌਰਾਨ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਕਾਸ਼ੀ ਧਰਮਪੁਰ ਦੇ ਖੇਤ ਵਿੱਚ ਲਕਸ਼ਮਣ ਦੀ ਲਾ.ਸ਼ ਦਰੱਖਤ ਨਾਲ ਲਟਕ ਰਹੀ ਹੈ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਲਾ.ਸ਼ ਦੇਖ ਕੇ ਹਾਹਾਕਾਰ ਮੱਚ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਨੌਜਵਾਨ ਦਾ ਬੈਗ ਅਤੇ ਕੱਪੜੇ ਸਰ੍ਹੋਂ ਦੇ ਖੇਤ ਵਿੱਚੋਂ ਮਿਲੇ ਹਨ। ਇਕ ਕਾਪੀ ਵਿਚ ਇਕ ਸੁਸਾਈਡ ਨੋਟ ਵੀ ਲਿਖਿਆ ਹੋਇਆ ਹੈ, ਜਿਸ ਕਾਰਨ ਨੌਜਵਾਨ ਦੀ ਮੌ.ਤ ਦਾ ਭੇਤ ਗੁੰਝਲਦਾਰ ਹੋ ਗਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

error: Content is protected !!