ਸਿਲੰਡਰਾਂ ਨਾਲ ਭਰੀ ਗੱਡੀ ਡਿਗੀ ਭਾਖੜਾ ਨਹਿਰ ‘ਚ, 7 ਭੈਣਾਂ ਤੇ ਇਕ ਬੇਟੀ ਦਾ ਸਹਾਰਾ ਡਰਾਈਵਰ ਪਾਣੀ ‘ਚ ਰੁੜਿਆ, ਨਹਿਰ ‘ਚ ਸਿਲੰਡਰ ਤੈਰਦੇ ਆਏ ਨਜ਼ਰ

ਸਿਲੰਡਰਾਂ ਨਾਲ ਭਰੀ ਗੱਡੀ ਡਿਗੀ ਭਾਖੜਾ ਨਹਿਰ ‘ਚ, 7 ਭੈਣਾਂ ਤੇ ਇਕ ਬੇਟੀ ਦਾ ਸਹਾਰਾ ਡਰਾਈਵਰ ਪਾਣੀ ‘ਚ ਰੁੜਿਆ, ਨਹਿਰ ‘ਚ ਸਿਲੰਡਰ ਤੈਰਦੇ ਆਏ ਨਜ਼ਰ


ਵੀਓਪੀ ਬਿਊਰੋ- ਪਟਿਆਲਾ ਖੇਤਰ ਦੇ ਸ਼ੁਤਰਾਣਾ ਕਸਬੇ ਵਿੱਚ ਗੈਸ ਸਿਲੰਡਰਾਂ ਨਾਲ ਭਰੀ ਇੱਕ ਪਿਕਅੱਪ ਗੱਡੀ ਡਰਾਈਵਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਈ। ਪਾਣੀ ਦੇ ਤੇਜ਼ ਵਹਾਅ ਕਾਰਨ ਡਰਾਈਵਰ ਵਹਿ ਗਿਆ। ਗੋਤਾਖੋਰ ਫਿਲਹਾਲ ਨਹਿਰ ਵਿੱਚ ਡਰਾਈਵਰ ਦੀ ਖੋਜ ਕਰ ਰਹੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੌਸ਼ਲ ਗੈਸ ਏਜੰਸੀ ਪਤਾਰਾ ਦੀ ਸਿਲੰਡਰਾਂ ਨਾਲ ਭਰੀ ਗੱਡੀ ਖਨੌਰੀ ਤੋਂ ਭਾਖੜਾ ਨਹਿਰ ਦੀ ਪਟੜੀ ’ਤੇ ਸ਼ੁਤਰਾਣਾ ਕਸਬੇ ਵੱਲ ਆ ਰਹੀ ਸੀ। ਇਸੇ ਦੌਰਾਨ ਪਿੰਡ ਨਾਈਵਾਲਾ ਕੋਲ ਗੱਡੀ ਅਚਾਨਕ ਭਾਖੜਾ ਨਹਿਰ ਵਿੱਚ ਜਾ ਡਿੱਗੀ। ਸੂਚਨਾ ਮਿਲਦੇ ਹੀ ਸ਼ੁਤਰਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਡਰਾਈਵਰ ਗੁਰਦਿੱਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ।

ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਗੁਰਦਿੱਤ ਸਿੰਘ ਪਾਤੜਾਂ ਦੀ ਘੁਮਿਆਰਾਂ ਕਲੋਨੀ ਦਾ ਵਸਨੀਕ ਹੈ। ਜਦੋਂ ਕਿਸੇ ਰਾਹਗੀਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਭਾਖੜਾ ਨਹਿਰ ਵਿੱਚ ਵੱਡੀ ਗਿਣਤੀ ਵਿੱਚ ਗੈਸ ਸਿਲੰਡਰ ਵਹਾਇਆ ਜਾ ਰਿਹਾ ਹੈ ਤਾਂ ਪੁਲੀਸ ਮੌਕੇ ’ਤੇ ਪੁੱਜ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ 7 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਇਕ ਲੜਕੀ ਵੀ ਸੀ।

ਗੱਡੀ ਤਾਂ ਮਿਲ ਗਈ ਹੈ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਫਿਲਹਾਲ ਡਰਾਈਵਰ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਗੈਸ ਏਜੰਸੀ ਦੇ ਮਾਲਕ ਕਪਿਲ ਕੌਸ਼ਲ ਨੇ ਦੱਸਿਆ ਕਿ ਪਿਕਅੱਪ ਗੱਡੀ ਵਿੱਚ 70 ਦੇ ਕਰੀਬ ਸਿਲੰਡਰ ਸਨ, ਜੋ ਪਾਣੀ ਵਿੱਚ ਵਹਿ ਗਏ ਹਨ।

error: Content is protected !!