ਦੇਹ ਵਪਾਰ : ਕੁੜੀਆਂ ਵੀ ਫਗਵਾੜਾ ਲਾਅ ਗੇਟ ਤੋਂ ਮੰਗਵਾਉਂਦੀਆਂ ਮੁੰਡੇ, ਡਿਮਾਂਡ ਪੂਰੀ ਕਰਨ ਲਈ ਰੱਖਿਆ ਕੀਨੀਆ ਦਾ ਮੁੰਡਾ, ਵ੍ਹਟਸਐਪ ਉਤੇ ਫੋਟੋਆਂ ਭੇਜ ਹੁੰਦੀ ਡੀਲ

ਦੇਹ ਵਪਾਰ : ਕੁੜੀਆਂ ਵੀ ਫਗਵਾੜਾ ਲਾਅ ਗੇਟ ਤੋਂ ਮੰਗਵਾਉਂਦੀਆਂ ਮੁੰਡੇ, ਡਿਮਾਂਡ ਪੂਰੀ ਕਰਨ ਲਈ ਰੱਖਿਆ ਕੀਨੀਆ ਦਾ ਮੁੰਡਾ, ਵ੍ਹਟਸਐਪ ਉਤੇ ਫੋਟੋਆਂ ਭੇਜ ਹੁੰਦੀ ਡੀਲ,

ਵੀਓਪੀ ਬਿਊਰੋ, ਫਗਵਾੜਾ-ਫਗਵਾੜਾ ਪੁਲਿਸ ਨੇ ਦੇਹ ਵਪਾਰ ਦਾ ਪਰਦਾਫਾਸ਼ ਕਰਦਿਆਂ ਕੁੱਲ 26 ਲੋਕਾਂ ਨੂੰ ਗ੍ਰਿਫ.ਤਾਰ ਕੀਤਾ ਹੈ। ਇਨ੍ਹਾਂ ਵਿੱਚ 13 ਮੁੰਡੇ (ਸਾਰੇ ਭਾਰਤੀ) ਅਤੇ 13 ਕੁੜੀਆਂ (ਨੌਂ ਵਿਦੇਸ਼ੀ ਤੇ ਚਾਰ ਭਾਰਤੀ) ਸ਼ਾਮਲ ਹਨ। ਇਨ੍ਹਾਂ ਕੋਲੋਂ 9 ਪਾਸਪੋਰਟ, 29 ਮੋਬਾਈਲ ਫ਼ੋਨ ਅਤੇ 45 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫਗਵਾੜਾ ਦੇ ਸਤਨਾਮਪੁਰ ਥਾਣੇ ‘ਚ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਚਲਿਆ ਹੈ ਕਿ ਮੁਲਜ਼ਮਾਂ ਦੇ ਗਾਹਕ ਸਿਰਫ਼ ਲੜਕੇ ਹੀ ਨਹੀਂ, ਬਲਕਿ ਲੜਕੀਆਂ ਵੀ ਸਨ। ਕੁੜੀਆਂ ਦੀ ਡਿਮਾਂਢ ਪੂਰੀ ਕਰਨ ਲਈ ਕੀਨੀਆ ਦਾ ਮੁੰਡਾ ਰੱਖਿਆ ਹੋਇਆ ਸੀ।


ਕਪੂਰਥਲਾ ਦੀ ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਐਸਪੀ ਫਗਵਾੜਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਲਾਅ ਗੇਟ ਨੇੜੇ ਵੱਡੇ ਪੱਧਰ ‘ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਫਗਵਾੜਾ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਛਾਪੇਮਾਰੀ ਕੀਤੀ। ਪੰਜਾਬ ਪੁਲਿਸ ਦੇ 30 ਤੋਂ ਵੱਧ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ।
ਇਹ ਦੇਹ ਵਪਾਰ ਪੀਜੀ ਦੀ ਆੜ ਵਿੱਚ ਚਲਾਇਆ ਜਾ ਰਿਹਾ ਸੀ। ਇਸ ਵਿੱਚ ਵਿਦੇਸ਼ੀ ਕੁੜੀਆਂ ਦੀ ਅਹਿਮ ਭੂਮਿਕਾ ਹੈ। ਵਿਦੇਸ਼ੀ ਨਾਗਰਿਕਾਂ ਲਈ ਪੀਜੀ ਆਸਾਨੀ ਨਾਲ ਉਪਲਬਧ ਸਨ ਕਿਉਂਕਿ ਉਹ ਚੰਗੀ ਅਦਾਇਗੀ ਕਰਦੇ ਹਨ। ਕੁਝ ਤਾਂ ਵਿਦਿਆਰਥੀ ਵਜੋਂ ਹੀ ਭਾਰਤ ਆਏ ਸਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੀਆਂ ਲੜਕੀਆਂ ਨੇ ਜ਼ਿਆਦਾ ਪੈਸਾ ਕਮਾਉਣ ਲਈ ਇਹ ਰਸਤਾ ਚੁਣਿਆ। ਉਧਰ, ਫਰਾਰ ਚੱਲ ਰਹੇ ਜਲੰਧਰ ਦੇ ਮੁਲਜ਼ਮ ਦੀ ਪੁਲਿਸ ਭਾਲ ਕਰ ਰਹੀ ਹੈ।
ਪੁਲਿਸ ਮੁਤਾਬਕ ਮੁਲਜ਼ਮ ਆਨਲਾਈਨ-ਆਫ ਲਾਈਨ ਦੋਨਾਂ ਤਰ੍ਹਾਂ ਨਾਲ ਕੰਮ ਕਰਦੇ ਸਨ। ਆਨਲਾਈਨ ਉਨ੍ਹਾਂ ਦੇ ਲਿੰਕ ਵਾਲੇ ਗਾਹਕ ਆਉਂਦੇ ਸਨ। ਜਿਨ੍ਹਾਂ ਵਿਚ ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਗਵਾੜਾ ਤੇ ਹੁਸ਼ਿਆਰਪੁਰ ਸਮੇਤ ਹੋਰ ਜ਼ਿਲ੍ਹਿਆਂ ਦੇ ਗਾਹਕ ਸਭ ਤੋਂ ਜ਼ਿਆਦਾ ਸਨ। ਕੁਝ ਲੋਕ ਫੋਨ ਉਤੇ ਸੰਪਰਕ ਕਰਦੇ ਸੀ ਤਾਂ ਵ੍ਹਟਸਐਪ ਉਤੇ ਫੋਟੋ ਤੇ ਰੇਟ ਭੇਜ ਦਿੱਤਾ ਜਾਂਦਾ ਸੀ। ਰੇਟ ਤੈਅ ਹੋਣ ਉਤੇ ਸਮਾਂ ਤੇ ਜਗ੍ਹਾ ਦੱਸ ਕੇ ਬੁਲਾ ਲਿਆ ਜਾਂਦਾ ਸੀ।

error: Content is protected !!