ਰਾਤ 2 ਵਜੇ ਦੋਸਤ ਦਾ ਜਨਮ ਦਿਨ ਮਨਾਉਣ ਜਾਂਦਿਆਂ ਕੋਲੋਂ ਹੋ ਗਈ ਗ਼ਲਤੀ, ਵਾਪਰਿਆ ਭਿਆਨਕ ਹਾਦਸਾ, ਕੁੜੀ-ਮੁੰਡੇ ਦੀ ਮੌ.ਤ, ਦੋ ਦੀ ਹਾਲਤ ਗੰਭੀਰ

ਰਾਤ 2 ਵਜੇ ਦੋਸਤ ਦਾ ਜਨਮ ਦਿਨ ਮਨਾਉਣ ਜਾਂਦਿਆਂ ਕੋਲੋਂ ਹੋ ਗਈ ਗ਼ਲਤੀ, ਵਾਪਰਿਆ ਭਿਆਨਕ ਹਾਦਸਾ, ਕੁੜੀ-ਮੁੰਡੇ ਦੀ ਮੌ.ਤ, ਦੋ ਦੀ ਹਾਲਤ ਗੰਭੀਰ

ਵੀਓਪੀ ਬਿਊਰੋ, ਐੱਸਏਐੱਸ ਨਗਰ : ਸ਼ਨਿੱਚਰਵਾਰ ਦੇਰ ਰਾਤ ਸੈਕਟਰ 88-89 ਵਿੱਚ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਹਾਦਸੇ ’ਚ ਕਾਰ ਚਲਾ ਰਹੇ ਨੌਜਵਾਨ ਅਤੇ ਉਸ ਦੇ ਨਾਲ ਬੈਠੀ ਲੜਕੀ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਮ੍ਰਿਤ.ਕਾਂ ਦੀ ਪਛਾਣ 22 ਸਾਲਾ ਵਾਸੀ ਸਹਾਰਨਪੁਰ ਦੇ ਰਹਿਣ ਵਾਲੇ ਸਕਸ਼ਮ ਸ਼ਰਮਾ ਤੇ 19 ਸਾਲਾ ਰਿਧਮ ਸੇਠੀ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਕਾਰ ਵਿਚ ਪਿਛਲੀ ਸੀਟ ’ਤੇ ਬੈਠੇ ਉਨ੍ਹਾਂ ਦੇ ਦੋ ਦੋਸਤਾਂ ਕ੍ਰਿਸ਼ਨਾ ਅਤੇ ਕਪਿਲ ਰਾਜਪੂਤ ਵਾਸੀ ਸਹਾਰਨਪੁਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਰਸਿਕ ਗਰੋਵਰ ਨਾਂ ਦੇ ਨੌਜਵਾਨ ਦੀ ਹਾਲਤ ਠੀਕ ਹੈ। ਹਾਦਸੇ ਤੋਂ ਬਾਅਦ ਜ਼ਖਮੀ ਹੋਏ ਲੜਕਿਆਂ ਨੂੰ ਨੇੜਲੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਪੰਜੇ ਦੋਸਤ ਹਨ। ਰਿਧਮ ਸੇਠੀ ਨਾਮ ਦੀ ਲੜਕੀ ਮੁਹਾਲੀ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ।

ਸ਼ਨਿੱਚਰਵਾਰ ਰਾਤ 2 ਵਜੇ ਇਹ ਸਾਰੇ ਇੱਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਚੰਡੀਗੜ੍ਹ ਦੇ ਸੈਕਟਰ 37 ਜਾ ਰਹੇ ਸਨ। ਖਰੜ ਤੋਂ ਸਾਰੇ ਚੰਡੀਗੜ੍ਹ ਸੈਕਟਰ 37 ਲਈ ਰਵਾਨਾ ਹੋ ਗਏ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਸੈਕਟਰ 88-89 ਹੀਰੋ ਹੋਮਸ ਲਾਈਟ ਸਰਕਟ ਨੇੜੇ ਇਕ ਦਰੱਖਤ ਨਾਲ ਟਕਰਾ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਡਰਾਈਵਰ ਸਕਸ਼ਮ ਸ਼ਰਮਾ ਨੂੰ ਨੀਂਦ ਆ ਜਾਣ ਕਾਰਨ ਵਾਪਰਿਆ ਹੋ ਸਕਦਾ ਹੈ। ਜੇ ਇਹ ਕਾਰਨ ਮੰਨ ਕੇ ਚੱਲੀਏ ਤਾਂ ਨੀਂਦ ਦਾ ਜ਼ੋਰ ਹੋਣ ਉਤੇ ਵੀ ਸਕਸ਼ਮ ਡਰਾਈਵਿੰਗ ਕਰਦਾ ਰਿਹਾ। ਇਸੇ ਗ਼ਲਤੀ ਕਾਰਨ ਉਹ ਆਪਣੀ ਤੇ ਕੁੜੀ ਦੀ ਜਾਨ ਗੁਆ ਬੈਠਾ। ਇਸ ਦੌਰਾਨ ਐਤਵਾਰ ਨੂੰ ਲਾ.ਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਸੋਹਾਣਾ ਥਾਣੇ ਦੇ ਜਾਂਚ ਅਧਿਕਾਰੀ ਕਮਲ ਸ਼ਰਮਾ ਨੇ ਦੱਸਿਆ ਕਿ ਪੋਸਟਮਾਰਟਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਨ ਦਾ ਖੁਲਾਸਾ ਨਹੀਂ ਹੋਇਆ।

error: Content is protected !!