ਪਤੰਗ ਕੱਟਣ ਉਤੇ ਫਸੀ ਗਰਾਰੀ, ਕੁਮੈਂਟਬਾਜ਼ੀ ਤੋਂ ਗੱਲ ਗਾਲ੍ਹਾਂ ਤਕ ਪਹੁੰਚੀ, ਫਿਰ ਹੋ ਗਈ ਵਾਰ.ਦਾਤ, ਭਰੀ ਜਵਾਨੀ ‘ਚ ਮੌ.ਤ ਦੇ ਘਾਟ ਉਤਾਰ ਦਿੱਤਾ ਨੌਜਵਾਨ

ਪਤੰਗ ਕੱਟਣ ਉਤੇ ਫਸੀ ਗਰਾਰੀ, ਕੁਮੈਂਟਬਾਜ਼ੀ ਤੋਂ ਗੱਲ ਗਾਲ੍ਹਾਂ ਤਕ ਪਹੁੰਚੀ, ਫਿਰ ਹੋ ਗਈ ਵਾਰ.ਦਾਤ, ਭਰੀ ਜਵਾਨੀ ‘ਚ ਮੌ.ਤ ਦੇ ਘਾਟ ਉਤਾਰ ਦਿੱਤਾ ਨੌਜਵਾਨ


ਵੀਓਪੀ ਬਿਊਰੋ, ਅੰਮ੍ਰਿਤਸਰ-ਪਤੰਗ ਦੇ ਪੇਚੇ ਲਾਉਂਦਿਆਂ ਗਰਾਰੀ ਅਜਿਹੀ ਫਸੀ ਕਿ ਗੋਲ਼ੀ ਚੱਲ ਪਈ। ਇਸ ਦੌਰਾਨ ਦੋ ਧਿਰਾਂ ਵਿਚ ਕੋਈ ਤੇਜ਼ਧਾਰ ਹਥਿਆਰ ਲੈ ਆਇਆ ਤੇ ਕੋਈ ਪਿਸਤੌਲ ਚੁੱਕ ਲਿਆਇਆ। ਰੌਲਾ ਇੰਨਾ ਵਧ ਗਿਆ ਕਿ ਗੋਲ਼ੀ ਚੱਲ ਪਈ। ਇਕ ਨੌਜਵਾਨ ਇਸ ਗੋਲ਼ੀ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।


ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਆਜ਼ਾਦ ਨਗਰ ਨੇੜੇ ਤੂਤ ਸਾਹਿਬ ਗੇਟ ‘ਤੇ ਵਾਪਰੀ। ਐਤਵਾਰ ਨੂੰ ਆਜ਼ਾਦ ਨਗਰ ‘ਚ ਲੋਕ ਆਪਣੀਆਂ ਛੱਤਾਂ ‘ਤੇ ਪਤੰਗ ਉਡਾ ਰਹੇ ਸਨ। ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ। ਕੁਮੈਂਟਿੰਗ ਇੰਨੀਆਂ ਵਧ ਗਈਆਂ ਕਿ ਦੋਵੇਂ ਧੜੇ ਗਾਲ੍ਹਾਂ ਕੱਢਣ ਲੱਗੇ। ਛੱਤਾਂ ਤੋਂ ਸ਼ੁਰੂ ਹੋਈ ਬਹਿਸ ਰਾਤ 8 ਵਜੇ ਸੜਕ ‘ਤੇ ਹੀ ਸ਼ੁਰੂ ਹੋ ਗਈ। ਇੱਕ ਗਰੁੱਪ ਦਾ ਨੌਜਵਾਨ ਤੇਜ਼.ਧਾਰ ਹਥਿ.ਆਰਾਂ ਨਾਲ ਲੈਸ ਆਜ਼ਾਦ ਨਗਰ ਪਹੁੰਚ ਗਿਆ।
ਇਸ ਦੌਰਾਨ ਇੱਕ ਨੌਜਵਾਨ ਨੇ ਪਿਸ.ਤੌਲ ਕੱਢ ਲਿਆ। ਜਦੋਂ ਗੋ.ਲੀ ਚਲਾਈ ਗਈ ਤਾਂ ਇਹ ਹਰਮਨਜੀਤ ਸਿੰਘ ਦੀ ਪਿੱਠ ‘ਤੇ ਲੱਗੀ। ਹਰਮਨਜੀਤ ਸਿੰਘ ਨੂੰ ਉਸੇ ਸਮੇਂ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਰਤੇਜ ਹਸਪਤਾਲ ਲੈ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਹਰਮਨਜੀਤ ਦੀ ਮੌ.ਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਕਬਜ਼ੇ ਵਿੱਚ ਲਈਆਂ।
ਪੁਲਿਸ ਥਾਣਾ ਬੀ ਡਵੀਜ਼ਨ ਨੂੰ ਕੰਟਰੋਲ ਰੂਮ ਤੋਂ ਗੋ.ਲੀਬਾਰੀ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬੀ ਡਵੀਜ਼ਨ ਦੇ ਐਸਐਚਓ ਨੇ ਦੱਸਿਆ ਕਿ ਹਰਮਨਜੀਤ ਸਿੰਘ ਦੀ ਹਸਪਤਾਲ ਵਿੱਚ ਮੌ.ਤ ਹੋ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਸ ਦੀ ਗ੍ਰਿਫ਼.ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!