ਭਾਜਪਾ ਦੇ ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਪੁੱਛਿਆ- ਤੁਹਾਡੀ ਜਾਤ (Cast) ਕੀ ਹੈ? 

ਭਾਜਪਾ ਦੇ ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਪੁੱਛਿਆ- ਤੁਹਾਡੀ ਜਾਤ (Cast) ਕੀ ਹੈ?

ਨਵੀਂ ਦਿੱਲੀ (ਵੀਓਪੀ ਬਿਊਰੋ) – ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ ਹੈ। ਉਸ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਗਾਲ੍ਹਾਂ ਕੱਢੇ ਪਰ ਉਹ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।

ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਪੀਐਮ ਮੋਦੀ ਦੀ ਜਾਤੀ ਨੂੰ ਗਾਲ੍ਹਾਂ ਕੱਢ ਰਹੇ ਹਨ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਕਿਸ ਜਾਤੀ ਨਾਲ ਸਬੰਧਤ ਹੋ? ਤੁਹਾਡੀ ਜਾਤ ਕੀ ਹੈ? ਤੁਸੀਂ ਕਿਸ ਕਲਾਸ ਤੋਂ ਆਉਂਦੇ ਹੋ? ਨਰਿੰਦਰ ਮੋਦੀ ਪਹਿਲਾਂ ਹੀ ਆਪਣੀ ਜਾਤ ਦੱਸ ਚੁੱਕੇ ਹਨ, ਹੁਣ ਤੁਸੀਂ ਦੱਸੋ।

ਇੰਨਾ ਹੀ ਨਹੀਂ ਗਿਰੀਰਾਜ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਨਾਨਕੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਓਬੀਸੀ ਵਰਗ ਨੂੰ ਪੱਤਰ ਲਿਖਿਆ ਸੀ ਕਿ ਉਨ੍ਹਾਂ ਨੂੰ ਰਾਖਵਾਂਕਰਨ ਨਹੀਂ ਮਿਲੇਗਾ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਓਬੀਸੀ ਨੂੰ ਰਾਖਵਾਂਕਰਨ ਨਹੀਂ ਦਿੱਤਾ ਸੀ। ਹੁਣ ਤੁਸੀਂ ਓ.ਬੀ.ਸੀ.-ਓ.ਬੀ.ਸੀ. ਕਰ ਰਹੇ ਹੋ, ਜਦੋਂ ਤੁਸੀਂ ਸੱਤਾ ਵਿੱਚ ਸੀ ਤਾਂ ਤੁਸੀਂ ਰਿਜ਼ਰਵੇਸ਼ਨ ਕਿਉਂ ਨਹੀਂ ਦਿੱਤੀ?

error: Content is protected !!