ਗੋਡਿਆਂ ਉਤੇ ਆ ਗਿੜਗਿੜਾਇਆ ਪਰ ਨਹੀਂ ਮੰਨੇ ਬਦ.ਮਾਸ਼, ਸਿਰ ਵਿਚ ਮਾਰੀਆਂ ਤਿੰਨ ਗੋ.ਲ਼ੀਆਂ, ਸਾਥੀ ਦੀ ਵੀ ਗੋਲ਼ੀ ਮਾਰ ਕੀਤੀ ਹੱਤਿ.ਆ, ਵੇਖੋ ਵਾਇਰਲ ਹੋਈ ਸੀਸੀਟੀਵੀ ਫੁਟੇਜ

ਗੋਡਿਆਂ ਉਤੇ ਆ ਗਿੜਗਿੜਾਇਆ ਪਰ ਨਹੀਂ ਮੰਨੇ ਬਦ.ਮਾਸ਼, ਸਿਰ ਵਿਚ ਮਾਰੀਆਂ ਤਿੰਨ ਗੋ.ਲ਼ੀਆਂ, ਸਾਥੀ ਦੀ ਵੀ ਗੋਲ਼ੀ ਮਾਰ ਕੀਤੀ ਹੱਤਿ.ਆ, ਵੇਖੋ ਵਾਇਰਲ ਹੋਈ ਸੀਸੀਟੀਵੀ ਫੁਟੇਜ

ਵੀਓਪੀ ਬਿਊਰੋ, ਨੈਸ਼ਨਲ-‘ਨਹੀਂ, ਪਲੀਜ਼, ਨਹੀਂ,’ ਗੋਡਿਆਂ ‘ਤੇ ਆ ਕੇ ਗਿੜਗਿੜਾਇਆ, ਹੱਥ ਵੀ ਜੋੜੇ ਪਰ ਉਨ੍ਹਾਂ ਨੂੰ ਤਰਸ ਨਹੀਂ ਆਇਆ। ਵਾਲ ਕਟਵਾਉਣ ਬਹਾਨੇ ਹਥਿ.ਆਰ ਲੈ ਕੇ ਆਏ ਮੁਲਜ਼ਮਾਂ ਨੇ ਉਸ ਵਿਅਕਤੀ ਦੇ ਸਿਰ ਵਿਚ ਤਿੰਨ ਗੋਲ਼ੀਆਂ ਮਾਰੀਆਂ ਤੇ ਉਸ ਦੇ ਸਾਥੀ ਨੂੰ ਇਕ ਗੋਲ਼ੀ ਮਾਰੀ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੋਵਾਂ ਦੀ ਗੋਲ਼ੀਆਂ ਵੱਜਣ ਕਾਰਨ ਮੌ.ਤ ਹੋ ਗਈ।ਇਹ ਵਾਰਦਾਤ ਦਿੱਲੀ ਦੇ ਨਜਫਗੜ੍ਹ ਵਿਚ ਇਕ ਸੈਲੂਨ ਵਿਚ ਵਾਪਰੀ। ਸੀਸੀਟੀਵੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪੀਲੀ ਜੈਕਟ ਵਿੱਚ ਇੱਕ ਵਿਅਕਤੀ ਵੱਲੋਂ ਉਸ ਦੇ ਸਿਰ ਵਿੱਚ ਕਈ ਵਾਰ ਗੋਲੀ ਮਾਰੀ ਗਈ ਸੀ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ‘ਚ ਮੁਲਜ਼ਮ ਨੌਜਵਾਨਾਂ ‘ਤੇ ਤੇਜ਼ੀ ਨਾਲ ਗੋਲੀਬਾਰੀ ਕਰਦਾ ਨਜ਼ਰ ਆ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਸੋਨੂੰ ਅਤੇ ਆਸ਼ੀਸ਼ ਨਾਂ ਦੇ ਦੋ ਲੜਕਿਆਂ ਨੂੰ ਗੋ.ਲੀ ਲੱਗੀ ਸੀ, ਜਿਨ੍ਹਾਂ ਦੀ ਹਸਪਤਾਲ ਪਹੁੰਚਦਿਆਂ ਹੀ ਮੌ.ਤ ਹੋ ਗਈ। ਸੋਨੂੰ ਨੂੰ ਇਕ ਗੋਲ਼ੀ ਮਾਰੀ ਗਈ ਜਦਕਿ ਆਸ਼ੀਸ਼ ਦੇ ਤਿੰਨ ਗੋਲ਼ੀਆਂ ਸਿਰ ਵਿਚ ਤੇ ਇਕ ਛਾਤੀ ਵਿਚ ਮਾਰੀ ਗਈ ਹੈ। ਇਕ ਮੁਲਜ਼ਮ ਦੀ ਪਛਾਣ ਸ਼ਾਹਰੁਖ ਵਜੋਂ ਹੋਈ ਹੈ, ਜਿਸ ਖਿਲਾਫ ਪਹਿਲਾਂ ਹੀ 13 ਪੁਲਿਸ ਕੇਸ ਰਜਿਸਟਰਡ ਹਨ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾ.ਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਐਫਐਸਐਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

 

error: Content is protected !!