ਕੰਮ ‘ਤੇ ਜਾ ਰਹੇ ਸਕੇ ਭਰਾਵਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌ.ਤ ਦੂਜਾ ਪੀਜੀਆਈ ਰੈਫਰ, ਮ੍ਰਿਤਕ ਜਾਣ ਵਾਲਾ ਸੀ ਵਿਦੇਸ਼
ਵੀਓਪੀ ਬਿਊਰੋ – ਗੜ੍ਹਦੀਵਾਲਾ ਬੱਸ ਸਟੈਂਡ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਟਿੱਪਰ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਤੇ ਵਿਜੈ ਕੁਮਾਰ ਉਮਰ ਦੋਵਾਂ ਦੀ ਕਰੀਬ 19 ਸਾਲ ਦੋਵੇਂ ਸਕੇ ਭਰਾ ਸਨ। ਜਿਨ੍ਹਾਂ ਵਿੱਚੋਂ ਇਕ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਗੰਭੀਰ ਜਖਮੀ ਹੈ।
ਜਾਣਕਾਰੀ ਮੁਤਾਬਕ ਦੋਵੇਂ ਸਕੇ ਭਰਾ ਵਾਸੀ ਵਾਰਡ ਨੰ: 07 ਜੈਨ ਮਹੁੱਲਾ ਗੜ੍ਹਦੀਵਾਲਾ ਆਪਣੇ ਮੋਟਰਸਾਈਕਲ ਪੀ.ਬੀ.-06 ਸੀ.ਈ.-4884 ‘ਤੇ ਸਵਾਰ ਹੋ ਕੇ ਗੜ੍ਹਦੀਵਾਲਾ ਬੱਸ ਸਟੈਂਡ ਵੱਲ ਜਾ ਰਹੇ ਸੀ, ਜਦੋਂ ਉਹ ਬੱਸ ਸਟੈਂਡ ਕੋਲ ਟਰੱਕ ਤੋਂ ਲੰਘਣ ਲੱਗਾ ਤਾਂ ਸਾਹਮਣੇ ਆ ਰਿਹਾ ਟਰੱਕ ਰੁਕ ਗਿਆ ਅਤੇ ਪਿੱਛੇ ਤੋਂ ਆ ਰਹੇ ਟਿੱਪਰ ਪੀਬੀ 65-ਏਡੀ 7824 ਨੇ ਮੋਟਰਸਾਈਕਲ ਸਮੇਤ ਅੱਗੇ ਜਾ ਰਹੇ ਟਰੱਕ ਵਿਚਕਾਰ ਟੱਕਰ ਮਾਰ ਦਿੱਤੀ।
ਇਸ ਦੌਰਾਨ ਦੋਵੇਂ ਸਕੇ ਭਰਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ। ਬੱਸ ਸਟੈਂਡ ’ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਟਿੱਪਰ ਹੇਠੋਂ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਗੜ੍ਹਦੀਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਦਸੂਹਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।