ਭਾਰਤ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਕੇ ਜਿੱਤਿਆ ਤੀਜਾ ਟੈਸਟ ਮੈਚ, ਨੌਜਵਾਨ ਜੈਸਵਾਲ ਨੇ ਲਗਾਤਾਰ ਦੂਜੇ ਮੈਚ ‘ਚ ਲਗਾਇਆ ਦੋਹਰਾ ਸੈਂਕੜਾ

ਭਾਰਤ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਕੇ ਜਿੱਤਿਆ ਤੀਜਾ ਟੈਸਟ ਮੈਚ, ਨੌਜਵਾਨ ਜੈਸਵਾਲ ਨੇ ਲਗਾਤਾਰ ਦੂਜੇ ਮੈਚ ‘ਚ ਲਗਾਇਆ ਦੋਹਰਾ ਸੈਂਕੜਾ

ਰਾਜਕੋਟ (ਵੀਓਪੀ ਬਿਊਰੋ) : ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੇ ਤੀਜਾ ਟੈਸਟ ਮੈਚ ਜਿੱਤ ਕੇ 2-1 ਦੀ ਬਰਤਨ ਬਣਾ ਲਈ ਹੈ। ਤੀਜੇ ਟੈਸਟ ਮੈਚ ਵਿਚ ਯਸ਼ਸਵੀ ਜੈਸਵਾਲ ਦੇ ਨਾਬਾਦ ਦੋਹਰੇ ਸੈਂਕੜੇ ਅਤੇ ਫਿਰ ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਚੌਥੇ ਦਿਨ ਐਤਵਾਰ ਨੂੰ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਦੂਜੀ ਪਾਰੀ ‘ਚ 557 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੀ ਸਪਿਨ ਗੇਂਦਬਾਜ਼ੀ ਅੱਗੇ ਝੁਕ ਗਈ ਅਤੇ ਪੂਰੀ ਟੀਮ 39.4 ਓਵਰਾਂ ‘ਚ 122 ਦੌੜਾਂ ‘ਤੇ ਸਿਮਟ ਗਈ। ਉਸ ਦੇ ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਇਹ ਟੈਸਟ ਮੈਚ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

ਭਾਰਤ ਲਈ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ ਦੋ ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਅਤੇ ਆਰ ਅਸ਼ਵਿਨ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਭਾਰਤ ਨੇ ਯਸ਼ਸਵੀ ਜੈਸਵਾਲ ਦੀਆਂ 214 ਦੌੜਾਂ ਦੇ ਨਾਬਾਦ ਦੋਹਰੇ ਸੈਂਕੜੇ ਅਤੇ ਸਰਫਰਾਜ਼ ਖਾਨ ਦੇ 68 ਦੌੜਾਂ ਦੇ ਨਾਬਾਦ ਅਰਧ ਸੈਂਕੜੇ ਤੋਂ ਬਾਅਦ ਚਾਰ ਵਿਕਟਾਂ ‘ਤੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ।

error: Content is protected !!