ਸਿੱਖ ਅਫਸਰ ਨੇ ਖਾਲਿ.ਸਤਾਨੀ ਕਹਿਣ ‘ਤੇ ਭਾਜਪਾ ਵਰਕਰਾਂ ਦੀ ਲਾ ਦਿੱਤੀ ਕਲਾਸ, ਵਾਇਰਲ ਵੀਡੀਓ ਵਿਚ ਵੇਖੋ ਕਿਵੇਂ ਪੈ ਗਿਆ ਕਲੇਸ਼

ਸਿੱਖ ਅਫਸਰ ਨੇ ਖਾਲਿ.ਸਤਾਨੀ ਕਹਿਣ ‘ਤੇ ਭਾਜਪਾ ਵਰਕਰਾਂ ਦੀ ਲਾ ਦਿੱਤੀ ਕਲਾਸ, ਵਾਇਰਲ ਵੀਡੀਓ ਵਿਚ ਵੇਖੋ ਕਿਵੇਂ ਪੈ ਗਿਆ ਕਲੇਸ਼


ਵੀਓਪੀ ਬਿਊਰੋ, ਨੈਸ਼ਨਲ-ਪੱਛਮੀ ਬੰਗਾਲ ਵਿਚ ਭਾਜਪਾ ਮਹਿਲਾ ਵਰਕਰਾਂ ਦੇ ਧਰਨੇ ਵਿਚ ਇਕ ਸਿੱਖ ਅਫਸਰ ਨੂੰ ਕਥਿਤ ਤੌਰ ਉਤੇ ਖਾਲਿ.ਸਤਾਨੀ ਬੋਲਣ ਦਾ ਮਾਮਲਾ ਭਖ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਦੀ ਵੀਡੀਓ ਸਾਂਝੀ ਕਰ ਕੇ ਭਾਜਪਾ ਉਤੇ ਵੰਡਪਾਊ ਸਿਆਸਤ ਕਰਨ ਦੇ ਦੋਸ਼ ਲਾਏ ਹਨ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਭਾਜਪਾ ਵਰਕਰਾਂ ਉਤੇ ਇਕ ਸਿੱਖ ਅਫਸਰ ਖਾਲਿ.ਸਤਾਨੀ ਆਖਣ ਦਾ ਦੋਸ਼ ਲਾ ਰਿਹਾ ਹੈ। ਉਹ ਕਾਫੀ ਗੁੱਸੇ ਵਿਚ ਨਜ਼ਰ ਆ ਰਿਹਾ ਹੈ ਤੇ ਆਖ ਰਿਹਾ ਹੈ ਕਿ ਕਿਸੇ ਦੇ ਧਰਮ ਬਾਰੇ ਅਜਿਹੀ ਟਿੱਪਣੀ ਦਾ ਤੁਹਾਨੂੰ ਅਧਿਕਾਰੀ ਕਿਸ ਨੇ ਦਿੱਤਾ ਹੈ। ਤੁਸੀਂ ਕਿਸੇ ਦੇ ਧਰਮ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹੈ। ਮਮਤਾ ਬੈਨਰਜੀ ਨੇ ਟਵੀਟ ਕਰਕੇ ਲਿਖਿਆ ਹੈ- ‘‘ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਠੇਸ ਪਹੁੰਚਾਉਣ ਦੀ ਇਸ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹਾਂ।


ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਉਪਾਅ ਕਰਾਂਗੇ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-
‘ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿ.ਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ? ਇਨ੍ਹਾਂ ਗੁੰਡਾ.ਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖਾਂ ਨੂੰ ਖਾਲਿ.ਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’

error: Content is protected !!