Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
29
ਕੁੱਟ-ਕੁੱਟ ਮਾਰ ਦਿੱਤੀ ਮਾਂ, ਨਹਿਰ ਵਿਚ ਸੁੱਟਣ ਜਾਂਦੇ ਨੂੰ ਟੱਕਰ ਗਈ ਪੁਲਿਸ
Crime
Latest News
Punjab
ਕੁੱਟ-ਕੁੱਟ ਮਾਰ ਦਿੱਤੀ ਮਾਂ, ਨਹਿਰ ਵਿਚ ਸੁੱਟਣ ਜਾਂਦੇ ਨੂੰ ਟੱਕਰ ਗਈ ਪੁਲਿਸ
February 29, 2024
Voice of Punjab
ਕੁੱਟ-ਕੁੱਟ ਮਾਰ ਦਿੱਤੀ ਮਾਂ, ਨਹਿਰ ਵਿਚ ਸੁੱਟਣ ਜਾਂਦੇ ਨੂੰ ਟੱਕਰ ਗਈ ਪੁਲਿਸ
ਵੀਓਪੀ ਬਿਊਰੋ, ਅਬੋਹਰ-ਅਬੋਹਰ ‘ਚ ਕਰੀਬ 4 ਦਿਨ ਪਹਿਲਾਂ ਪੁੱਤ ਨੇ ਆਪਣੀ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਫਿਰ ਬੰਨ੍ਹ ਕੇ ਸਾਈਕਲ ਉਤੇ ਨਹਿਰ ਵਿਚ ਸੁੱਟਣ ਤੁਰ ਪਿਆ। ਲੋਕਾਂ ਦੀ ਸ਼ਿਕਾਇਤ ਉਤੇ ਪੁਲਿਸ ਨੇ ਮਹਿਲਾ ਨੂੰ ਉਸ ਦੇ ਪੁੱਤ ਦੇ ਚੁੰਗਲ ਵਿਚੋਂ ਛੁਡਵਾਇਆ,ਜਿਸ ਨੂੰ ਪੁਲਿਸ ਨੇ ਹਸਪਤਾਲ ‘ਚ ਦਾਖਲ ਕਰਵਾਇਆ ਪਰ ਅੱਜ ਇਲਾਜ ਤੋਂ ਬਾਅਦ ਔਰਤ ਦੀ ਮੌ.ਤ ਹੋ ਗਈ। ਸਦਰ ਥਾਣਾ ਪੁਲਿਸ ਨੇ ਲਾ.ਸ਼ ਨੂੰ ਮੁਰਦਾਘਰ ‘ਚ ਰਖਵਾਉਂਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਰੁੜ੍ਹਿਆਂਵਾਲੀ ਦੇ ਰਹਿਣ ਵਾਲੇ ਬ੍ਰਿਜਲਾਲ ਦੀ ਪਤਨੀ 80 ਸਾਲਾ ਪਰਮੇਸ਼ਵਰੀ ਦੇਵੀ ਦਾ ਉਸ ਦੇ ਹੀ ਲੜਕੇ ਕਾਂਸ਼ੀ ਰਾਮ ਨੇ 24 ਫਰਵਰੀ ਨੂੰ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਕੁੱਟਣ ਤੋਂ ਬਾਅਦ ਮੁਲਜ਼ਮ ਉਸ ਨੂੰ ਪਾਲੀ ਵਿਚ ਬੰਨ੍ਹ ਕੇ ਸਾਈਕਲ ਰਾਹੀਂ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ। ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ‘ਤੇ ਪੁਲਿਸ ਨੇ ਔਰਤ ਨੂੰ ਉਸ ਦੇ ਚੁੰਗਲ ‘ਚੋਂ ਛੁਡਵਾ ਕੇ ਹਸਪਤਾਲ ‘ਚ ਭਰਤੀ ਕਰਵਾਇਆ। ਜਿਸ ‘ਤੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ।
ਫ਼ਰੀਦਕੋਟ ਦੇ ਡਾਕਟਰਾਂ ਨੇ ਵੀ ਔਰਤ ਦੀ ਵਧਦੀ ਉਮਰ ਅਤੇ ਗੰਭੀਰ ਹਾਲਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ‘ਤੇ ਔਰਤ ਦੀ ਲੜਕੀ ਕੋਸ਼ਲਿਆ ਅਤੇ ਜਵਾਈ ਰਾਮ ਲਾਲ ਵਾਸੀ ਪੀਲੀਬੰਗਾ ਉਸ ਨੂੰ ਆਪਣੇ ਘਰ ਲੈ ਗਏ। ਜਿੱਥੇ ਬੀਤੀ ਰਾਤ ਬਜ਼ੁਰਗ ਦੀ ਮੌ.ਤ ਹੋ ਗਈ। ਕੌਸ਼ਲਿਆ ਦੇਵੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਜਿਸ ‘ਤੇ ਪੁਲਿਸ ਨੇ ਲਾ.ਸ਼ ਨੂੰ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਧੀ ਨੇ ਕਿਹਾ ਕਿ ਉਹ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ, ਜੇਕਰ ਪੋਸਟਮਾਰਟਮ ਰਿਪੋਰਟ ‘ਚ ਸਾਬਤ ਹੋਇਆ ਹੈ ਕਿ ਵਿਅਕਤੀ ਦੇ ਹਮਲੇ ਕਾਰਨ ਹੋਈ
ਗੰਭੀਰ ਸੱਟ ਕਾਰਨ ਜਾਨ ਚਲੀ ਗਈ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
Post navigation
Breaking News: ਜ਼ਿਲ੍ਹਾ ਹੁਸ਼ਿਆਰਪੁਰ ‘ਚ ਰੇਲਵੇ ਫਾਟਕ ਉਤੇ ਸਨਸਨੀਖੇਜ਼ ਧਮਾਕਾ, ਮਚੀ ਹਫੜਾ ਦਫੜੀ
ਸਤੰਬਰ ‘ਚ ਮਾਂ ਬਣੇਗੀ ਦੀਪਿਕਾ ਪਾਦੁਕੋਣ, ਇੰਸਟਾ ‘ਤੇ ਸ਼ੇਅਰ ਕੀਤੀ ਪੋਸਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us