ਹੁਸਨ ਦਿਖਾ ਕੇ ਜਾਲ ‘ਚ ਫਸਾ ਰਹੀਆਂ ਵਿਦੇਸ਼ੀ ਔਰਤਾਂ, ਲੁੱਟ ਕੇ ਦਿੰਦੀਆਂ ਨੇ ਧਮਕੀ-ਕਿਸੇ ਨੂੰ ਦੱਸਿਆ ਤਾਂ ਕਰਾਵਾਂਗੇ ਪਰਚਾ ਦਰਜ, ਜਲੰਧਰ ਨੇੜੇ ਸਰਗਰਮ ਗਿਰੋਹ

ਹੁਸਨ ਦਿਖਾ ਕੇ ਜਾਲ ‘ਚ ਫਸਾ ਰਹੀਆਂ ਵਿਦੇਸ਼ੀ ਔਰਤਾਂ, ਲੁੱਟ ਕੇ ਦਿੰਦੀਆਂ ਨੇ ਧਮਕੀ-ਕਿਸੇ ਨੂੰ ਦੱਸਿਆ ਤਾਂ ਕਰਾਵਾਂਗੇ ਪਰਚਾ ਦਰਜ, ਜਲੰਧਰ ਨੇੜੇ ਸਰਗਰਮ ਗਿਰੋਹ

ਵੀਓਪੀ ਬਿਊਰੋ – ਕਪੂਰਥਲਾ ‘ਚ ਪੰਜਾਬ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੀਆਂ 6 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕਰ ਦੇ ਕੇਸ ਦਰਜ ਕੀਤਾ ਹੈ।

ਦਲਜੀਤ ਸਿੰਘ ਵਾਸੀ ਹਨੂੰਮਾਨਗੜ੍ਹ (ਰਾਜਸਥਾਨ) ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਰਾਤ ਨੂੰ ਡੋਗਰਾ ਢਾਬੇ ਤੋਂ ਖਾਣਾ ਖਾ ਕੇ ਬਾਹਰ ਆਇਆ ਸੀ। ਕੁਝ ਸਮੇਂ ਬਾਅਦ ਉਸ ਦੀ ਮੁਲਾਕਾਤ ਇੱਕ ਵਿਦੇਸ਼ੀ ਔਰਤ ਨਾਲ ਹੋਈ। ਉਹ ਉਸਨੂੰ ਇੱਕ ਪਾਸੇ ਹਨੇਰੇ ਵਿੱਚ ਲੈ ਗਈ। ਉੱਥੇ ਪੰਜ ਹੋਰ ਵਿਦੇਸ਼ੀ ਔਰਤਾਂ ਪਹਿਲਾਂ ਹੀ ਮੌਜੂਦ ਸਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਲਜੀਤ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਸਾਰਾ ਸਾਮਾਨ ਲੁੱਟ ਲਿਆ।

ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਦੀਆਂ ਹਦਾਇਤਾਂ ’ਤੇ ਪੁਲਿਸ ਪਾਰਟੀ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਡੋਗਰਾ ਢਾਬੇ ਨੇੜੇ ਨਾਕਾਬੰਦੀ ਕੀਤੀ ਅਤੇ ਦਲਜੀਤ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਰੋਕ ਲਿਆ। ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੀਆਂ 6 ਵਿਦੇਸ਼ੀ ਔਰਤਾਂ ਗ੍ਰਿਫਤਾਰ ਕੀਤਾ, ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਦੀਆਂ ਸਨ ਅਤੇ ਬਾਅਦ ਵਿੱਚ ਧਮਕੀਆਂ ਦਿੰਦੀਆਂ ਸਨ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਹ ਝੂਠਾ ਕੇਸ ਦਰਜ ਕਰਵਾ ਦੇਵੇਗੀ।

ਗੌਰਵ ਧੀਰ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦੇ ਪਾਸਪੋਰਟ ਅਤੇ ਵੀਜ਼ੇ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਉਹ ਵਿਦਿਆਰਥਣਾਂ ਹਨ ਜਾਂ ਫਿਰ ਲੁੱਟ-ਖੋਹ ਦੇ ਮਕਸਦ ਨਾਲ ਇੱਥੇ ਰਹਿ ਰਹੀਆਂ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫਗਵਾੜਾ ਪੁਲਿਸ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ 26 ਔਰਤਾਂ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।

error: Content is protected !!